ਰਾਹ ‘ਚ ਹੀ ਜਹਾਜ਼ ਉਤਾਰ ਕੇ ਪਾਇਲਟ ਕਹਿੰਦਾ, ਮੇਰੀ ਡਿਊਟੀ ਆਫ ਹੋ ਗਈ ਹੈ, ਮੁਸਾਫਰਾਂ ਨੂੰ ਕਰਨੀ ਪਈ ਬੱਸ

0
131

ਨਵੀਂ ਦਿੱਲੀ|ਲੰਡਨ ਤੋਂ ਦਿੱਲੀ ਜਾ ਰਹੀ ਏਅਰ ਇੰਡੀਆ ਦੀ ਫਲਾਈਟ ਦੇ ਪਾਇਲਟ ਨੇ ਜੈਪੁਰ ਤੋਂ ਜਹਾਜ਼ ਨੂੰ ਅੱਗੇ ਲਿਜਾਣ ਤੋਂ ਇਨਕਾਰ ਕਰ ਦਿੱਤਾ। ਪਾਇਲਟ ਨੇ ਕਿਹਾ ਕਿ ਉਸਦੀ ਡਿਊਟੀ ਖਤਮ ਹੋ ਗਈ ਹੈ। ਇਸ ਲਈ ਉਹ ਜਹਾਜ਼ ਨੂੰ ਅੱਗੇ ਨਹੀਂ ਲਿਜਾ ਸਕਦਾ।ਏਅਰ ਇੰਡੀਆ ਦੀ ਫਲਾਈਟ ਵਿਚ ਸਵਾਰ ਯਾਤਰੀਆਂ ਨੂੰ ਲਗਭਗ 6 ਘੰਟੇ ਇੰਤਜ਼ਾਰ ਕਰਨਾ ਪਿਆ। ਇਸ ਤੋਂ ਬਾਅਦ ਉਨ੍ਹਾਂ ਨੂੰ ਸੜਕ ਰਾਹੀਂ ਦਿੱਲੀ ਭੇਜ ਦਿੱਤਾ ਗਿਆ। ਅਸਲ ਵਿਚ ਦਿੱਲੀ ਦੇ ਖਰਾਬ ਮੌਸਮ ਕਾਰਨ ਐੇਤਵਾਰ ਨੂੰ ਕੌਮਾਂਤਰੀ ਅਤੇ ਘਰੇਲੂ ਉਡਾਣਾਂ ਨੂੰ ਜੈਪੁਰ ਵੱਲ ਮੋੜ ਦਿੱਤਾ ਗਿਆ ਸੀ। ਇਸ ਵਿਚ ਏਅਰ ਇੰਡੀਆ ਦੀਆਂ ਦੋ, ਸਪਾਈਸਜੈੱਟ ਦੀਆਂ ਦੋ ਤੇ ਗਲਫ ਸਟ੍ਰੀਮ ਦੀ ਇਕ ਉਡਾਣ ਸ਼ਾਮਲ ਸੀ।
ਏਅਰ ਇੰਡੀਆ ਦੀ ਉਡਾਣ A1-112 ਨੇ ਲੰਡਨ ਤੋਂ ਸਵੇਰੇ 6 ਵਜੇ ਦਿੱਲੀ ਪਹੁੰਚਣਾ ਸੀ। ਇਸ ਦੌਰਾਨ ਖਰਾਬ ਮੌਸਮ ਕਾਰਨ ਫਲਾਈਟ ਨੂੰ ਜੈਪੁਰ ਮੋੜ ਦਿੱਤਾ ਗਿਆ। ਜਦਕਿ ਏਅਰ ਇੰਡੀਆ ਦੀ ਦੂਜੀ ਫਲਾਈਟ ਦੁਬਈ ਤੋਂ ਦਿੱਲੀ ਜਾ ਰਹੀ ਸੀ।

ਇਕ ਗਲਫ ਸਟ੍ਰੀਮ ਦੀ ਫਲਾਈਟ ਬਹਿਰੀਨ ਤੋਂ ਦਿੱਲੀ ਜਾ ਰਹੀ ਸੀ ਤੇ ਸਪਾਈਸਜੈੱਟ ਦੀ ਇਕ ਫਲਾਈਟ ਪੁਣੇ ਅਤੇ ਦੂਜੀ ਗੁਹਾਟੀ ਤੋਂ ਦਿੱਲੀ ਜਾ ਰਹੀ ਸੀ। ਇਸ ਦੌਰਾਨ ਲੰਡਨ ਤੋਂ ਦਿੱਲ਼ੀ ਜਾਣ ਵਾਲੀ ਏਅਰ ਇੰਡੀਆ ਦੀ ਫਲਾਈਟ ਵਿਚ ਸਵਾਰ 4 ਯਾਤਰੀਆਂ ਨੂੰ ਘੰਟਿਆਂਬੱਧੀ ਇੰਤਜ਼ਾਰ ਕਰਨਾ ਪਿਆ। ਜਿਸ ਤੋਂ ਬਾਅਦ ਯਾਤਰੀਆਂ ਨੇ ਹਵਾਬਾਜ਼ੀ ਮੰਤਰੀ ਜੋਤੀਰਾਓਦਿੱਤਿਆ ਸਿੰਧੀਆ ਤੇ ਸੰਸਦ ਮੈਂਬਰ ਰਾਜਵਰਧਨ ਰਾਠੌਰ ਨੂੰ ਟਵੀਟ ਕੀਤਾ।

ਇਸ ਤੋਂ ਬਾਅਦ ਏਅਰ ਇੰਡੀਆ ਨੇ ਜਵਾਬ ਦਿੱਤਾ ਅਤੇ ਜਲਦੀ ਹੱਲ ਦਾ ਭਰੋਸਾ ਦਿੱਤਾ। ਇਸਦੇ ਬਾਵਜੂਦ ਲੋਕਾਂ ਨੂੰ 6 ਘੰਟੇ ਤੋਂ ਵੱਧ ਸਮਾਂ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਬਾਅਦ ਵਿਚ ਏਅਰ ਇੰਡੀਆ ਨੇ ਕੁਝ ਯਾਤਰੀਆਂ ਨੂੰ ਵੋਲਵੋ ਬੱਸ ਰਾਹੀਂ ਅਤੇ ਕੁਝ ਨੂੰ ਕੈਬ ਰਾਹੀਂ ਦਿੱਲ਼ੀ ਭੇਜਿਆ। ਏਅਰਪੋਰਟ ਅਥਾਰਟੀ ਵਲੋਂ ਉਨ੍ਗਾਂ ਨੂੰ ਖਾਣਾ ਤੇ ਹੋਰ ਸਹੂਲਤਾਂ ਮੁਹੱਈਆ ਕਰਵਾਈਆਂ ਗਈਆਂ।

(Note : ਖਬਰਾਂ ਦੇ ਅਪਡੇਟਸ ਸਿੱਧਾ ਆਪਣੇ ਵਟਸਐਪ ‘ਤੇ ਮੰਗਵਾਓ। ਸਭ ਤੋਂ ਪਹਿਲਾਂ ਸਾਡੇ ਨੰਬਰ 97687-90001 ਨੂੰ ਆਪਣੇ ਮੋਬਾਇਲ ‘ਚ ਸੇਵ ਕਰੋ। ਇਸ ਤੋਂ ਬਾਅਦ ਇਸ ਲਿੰਕ ‘ਤੇ ਕਲਿੱਕ ਕਰਕੇ ਗਰੁੱਪ ਨਾਲ ਜੁੜੋ। ਪੰਜਾਬ ਦਾ ਹਰ ਜ਼ਰੂਰੀ ਅਪਡੇਟ ਆਵੇਗਾ ਸਿੱਧਾ ਤੁਹਾਡੇ ਮੋਬਾਇਲ ‘ਤੇ