ਦਿੱਲੀ : ਭਰਾ ਨੂੰ ਹਮਲਾਵਰਾਂ ਤੋਂ ਬਚਾਉਣ ਲਈ ਅੱਗੇ ਆਈਆਂ ਭੈਣਾਂ ਦਾ ਕਤਲ, ਪੈਸਿਆਂ ਦੇ ਲੈਣ-ਦੇਣ ਦਾ ਸੀ ਮਾਮਲਾ

0
82

ਨਵੀਂ ਦਿੱਲੀ | ਇਥੇ ਇਕ ਖੌਫਨਾਕ ਵਾਰਦਾਤ ਵਾਪਰੀ ਹੈ। RK ਪੁਰਮ ਥਾਣਾ ਖੇਤਰ ਵਿਚ ਇਕ ਸਨਸਨੀਖੇਜ਼ ਘਟਨਾ ਸਾਹਮਣੇ ਆਈ ਹੈ। ਅੰਬੇਡਕਰ ਬਸਤੀ ‘ਚ ਐਤਵਾਰ ਤੜਕੇ 4.30 ਵਜੇ ਬਦਮਾਸ਼ਾਂ ਨੇ 2 ਭੈਣਾਂ ਨੂੰ ਗੋਲੀਆਂ ਮਾਰ ਦਿੱਤੀਆਂ। ਦੋਵਾਂ ਨੂੰ ਦਿੱਲੀ ਦੇ ਐੱਸਜੇ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ। ਇਥੇ ਉਨ੍ਹਾਂ ਦੀ ਮੌਤ ਹੋ ਗਈ। ਪੁਲਿਸ ਦਾ ਕਹਿਣਾ ਹੈ ਕਿ ਲਾਸ਼ਾਂ ਦਾ ਪੋਸਟਮਾਰਟਮ ਕਰਵਾਇਆ ਜਾਵੇਗਾ।

ਗੋਲੀ ਚੱਲਣ ਦੀ ਆਵਾਜ਼ ਸੁਣ ਕੇ ਇਲਾਕੇ ‘ਚ ਹੜਕੰਪ ਮੱਚ ਗਿਆ। ਵਾਰਦਾਤ ਦੀ ਸੂਚਨਾ ਕਿਸੇ ਨੇ ਪੁਲਿਸ ਨੂੰ ਦਿੱਤੀ ਤਾਂ ਇਕ ਟੀਮ ਤੁਰੰਤ ਮੌਕੇ ‘ਤੇ ਪਹੁੰਚ ਗਈ। ਦੋਵੇਂ ਮ੍ਰਿਤਕ ਭੈਣਾਂ ਦੇ ਨਾਂ ਪਿੰਕੀ ਅਤੇ ਜੋਤੀ ਹਨ। ਪਿੰਕੀ ਦੀ ਉਮਰ 30 ਸਾਲ ਅਤੇ ਜੋਤੀ ਦੀ ਉਮਰ 29 ਸਾਲ ਦੱਸੀ ਜਾ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਦੋਵਾਂ ਭੈਣਾਂ ਦਾ ਕਤਲ ਪੈਸਿਆਂ ਦੇ ਝਗੜੇ ‘ਚ ਹੋਇਆ ਹੈ।

Jaggi Vasudev | Can you predict death? - Telegraph India

ਜੋਤੀ ਅਤੇ ਪਿੰਕੀ ਦੇ ਭਰਾ ਨੇ ਬਦਮਾਸ਼ਾਂ ਤੋਂ 15 ਹਜ਼ਾਰ ਰੁਪਏ ਲਏ ਸਨ। ਬਦਮਾਸ਼ ਸਵੇਰੇ ਇਹ ਪੈਸੇ ਲੈਣ ਆਏ ਸਨ। ਜੋਤੀ ਅਤੇ ਪਿੰਕੀ ਦੀ ਭਰਜਾਈ ਨੇ ਦੱਸਿਆ ਕਿ ਬਦਮਾਸ਼ਾਂ ਨੇ ਘਰ ਦੇ ਦਰਵਾਜ਼ੇ ਨੂੰ ਕਈ ਵਾਰ ਧੱਕਾ ਦਿੱਤਾ ਪਰ ਕਿਸੇ ਨੇ ਦਰਵਾਜ਼ਾ ਨਹੀਂ ਖੋਲ੍ਹਿਆ। ਇਸ ਤੋਂ ਬਾਅਦ ਸਵੇਰੇ ਸਾਢੇ 4 ਵਜੇ ਬਦਮਾਸ਼ ਫਿਰ ਆ ਗਏ ਤੇ ਦਰਵਾਜ਼ਾ ਖੜਕਾਇਆ। ਇਸ ਵਾਰ ਘਰ ਦੇ ਪਰਿਵਾਰਕ ਮੈਂਬਰਾਂ ਨੇ ਦਰਵਾਜ਼ਾ ਖੋਲ੍ਹਿਆ।

ਰਿਸ਼ਤੇਦਾਰਾਂ ਮੁਤਾਬਕ ਬਦਮਾਸ਼ ਭਰਾ ਨੂੰ ਗੋਲੀ ਮਾਰਨ ਵਾਲੇ ਸਨ ਪਰ ਦੋਵੇਂ ਭੈਣਾਂ ਉਸ ਦੇ ਸਾਹਮਣੇ ਆ ਗਈਆਂ। ਇਸ ਤੋਂ ਬਾਅਦ ਬਦਮਾਸ਼ਾਂ ਨੇ ਉਨ੍ਹਾਂ ਨੂੰ ਹੀ ਨਿਸ਼ਾਨਾ ਬਣਾ ਕੇ ਗੋਲੀਆਂ ਚਲਾ ਦਿੱਤੀਆਂ। ਗੋਲੀ ਲੱਗਦੇ ਹੀ ਦੋਵੇਂ ਭੈਣਾਂ ਜ਼ਮੀਨ ‘ਤੇ ਡਿੱਗ ਗਈਆਂ। ਉਸ ਨੂੰ ਨੇੜਲੇ ਹਸਪਤਾਲ ‘ਚ ਦਾਖਲ ਕਰਵਾਇਆ ਗਿਆ, ਇਲਾਜ ਦੌਰਾਨ ਉਸ ਦੀ ਮੌਤ ਹੋ ਗਈ।