ਚੰਨੀ ‘ਤੇ ਦਰਜ ਹੋ ਸਕਦੈ ਇਕ ਹੋਰ ਕੇਸ, ਵਿਜੀਲੈਂਸ ਕਰ ਰਹੀ ਤਿਆਰੀ

0
127

ਚੰਡੀਗੜ੍ਹ| ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਦੀਆਂ ਮੁਸ਼ਕਲਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ। ਆਮਦਨ ਤੋਂ ਜ਼ਿਆਦਾ ਜਾਇਦਾਦ ਦੇ ਮਾਮਲੇ ਵਿਚ ਵਿਜੀਲੈਂਸ ਦਫਤਰ ਦੇ ਚੱਕਰ ਲਾ ਰਹੇ ਚੰਨੀ ਹੁਣ ਇਕ ਹੋਰ ਮਾਮਲੇ ਵਿਚ ਫਸਦੇ ਨਜ਼ਰ ਆ ਰਹੇ ਹਨ।

ਵਿਜੀਲੈਂਸ ਹੁਣ ਉਨ੍ਹਾਂ ਉਤੇ ਇਕ ਹੋਰ ਮਾਮਲਾ ਦਰਜ ਕਰਨ ਦੀ ਤਿਆਰੀ ਕਰ ਰਹੀ ਹੈ। ਅਸਲ ਵਿਚ ਉਨ੍ਹਾਂ ਉਤੇ ਮੁੱਖ ਮੰਤਰੀ ਹੁੰਦਿਆਂ ਗੋਆ ਦੀ ਇਕ ਪ੍ਰਾਈਵੇਟ ਕੰਪਨੀ ਨੂੰ ਸਸਤੇ ਰੇਟ ਉਤੇ ਜ਼ਮੀਨ ਦੇਣ ਦੇ ਮਾਮਲੇ ਦੀ ਵਿਜੀਲੈਂਸ ਜਾਂਚ ਸ਼ੁਰੂ ਕਰ ਰਹੀ ਹੈ। ਜਿਸ ਨਾਲ ਮੁਸ਼ਕਲਾਂ ਵਿਚ ਘਿਰੇ ਚੰਨੀ ਸਾਬ੍ਹ ਦੀਆਂ ਮੁਸ਼ਕਲਾਂ ਹੋਰ ਵਧ ਜਾਣਗੀਆਂ।