ਪਟਿਆਲਾ : ਲੁੱਟਾਂ-ਖੋਹਾਂ ਕਰਨ ਵਾਲੇ ਗਿਰੋਹ ਦੇ 12 ਜਣੇ ਹਥਿਆਰਾਂ ਸਮੇਤ ਗ੍ਰਿਫਤਾਰ, 30 ਵਾਰਦਾਤਾਂ ‘ਚ ਸ਼ਾਮਲ

0
708

ਪਟਿਆਲਾ | ਇਥੇ ਪੁਲਿਸ ਨੂੰ ਵੱਡੀ ਸਫਲਤਾ ਹਾਸਲ ਹੋਈ ਹੈ। CIA ਸਟਾਫ ਦੀਆਂ ਟੀਮਾਂ ਨੇ ਲੁੱਟਾਂ-ਖੋਹਾਂ ਕਰਨ ਵਾਲੇ ਗਿਰੋਹ ਦੇ 12 ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਜਿਨ੍ਹਾਂ ਕੋਲੋਂ ਇਕ 12 ਬੋਰ ਬੰਦੂਕ, ਇਕ 35 ਬੋਰ ਪਿਸਤੌਲ ਤੇ ਹੋਰ ਮਾਰੂ ਹਥਿਆਰ ਬਰਾਮਦ ਹੋਏ ਹਨ, ਇਨ੍ਹਾਂ ਵਲੋਂ ਚੋਰੀ ਕੀਤੇ 14 ਮੋਟਰਸਾਈਕਲ ਵੀ ਬਰਾਮਦ ਕੀਤੇ ਗਏ ਹਨ।

The Summary Of NCRB Crime Report 2018

ਐੱਸਐੱਸਪੀ ਵਰੁਣ ਸ਼ਰਮਾ ਨੇ ਦੱਸਿਆ ਕਿ CIA ਇੰਚਾਰਜ ਸ਼ਮਿੰਦਰ ਸਿੰਘ ਦੀ ਅਗਵਾਈ ਵਾਲੀ ਟੀਮ ਵਲੋਂ ਗਿਰੋਹ ਦਾ ਪਰਦਾਫਾਸ਼ ਕਰਦਿਆਂ 30 ਵਾਰਦਾਤਾਂ ਟ੍ਰੇਸ ਕੀਤੀਆਂ ਗਈਆਂ ਹਨ। ਮੁਲਜ਼ਮਾਂ ਦੀ ਪਛਾਣ ਅਕਾਸ਼ਦੀਪ ਵਾਸੀ ਕਕਰਾਲਾ, ਲਵਪ੍ਰੀਤ ਵਾਸੀ ਕਾਦਰਬਾਦ, ਹਰਪ੍ਰੀਤ ਵਾਸੀ ਲਲੋਛੀ, ਹਰਮਨਜੀਤ ਸਿੰਘ ਵਾਸੀ ਸੰਗਤਪੁਰਾ, ਮੋਨੂੰ ਵਾਸੀ ਥੂਹੀ, ਜਸਪਿੰਦਰ ਵਾਸੀ ਥੂਹੀ, ਹੈਪੀ ਵਾਸੀ ਲਲੋਛੀ, ਸਹਿਜਪ੍ਰੀਤ ਵਾਸੀ ਹੁਸੈਨਪੁਰ, ਕਰਨਵੀਰ ਵਾਸੀ ਪਿੰਡ ਰਾਜਪੁਰਾ, ਗੋਪਾਲ ਵਾਸੀ ਲਲੋਛੀ, ਜਸਵਿੰਦਰ ਵਾਸੀ ਥੂਹੀ, ਗਗਨਦੀਪ ਵਾਸੀ ਨਵਾਂ ਰਖੜਾ ਵਜੋਂ ਹੋਈ ਹੈ। ਇਹ ਸਭ ਲੁੱਟ-ਖੋਹ ਕਰਦੇ ਸੀ।