ਚੰਡੀਗੜ੍ਹ। ਮੁੱਖ ਮੰਤਰੀ ਮਾਨ ਵਲੋਂ ਕ੍ਰਿਕਟਰ ਜ਼ਰੀਏ ਨੌਕਰੀ ਬਦਲੇ ਰਿਸ਼ਵਤ ਦੇ ਲਾਏ ਇਲਜ਼ਾਮਾਂ ਦਾ ਜਵਾਬ ਦਿੰਦਿਆਂ ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਨੇ ਮੀਡੀਆ ਦੇ ਰੂਬਰੂ ਹੁੰਦਿਆਂ ਕਿਹਾ ਕਿ ਮੁੱਖ ਮੰਤਰੀ ਮਾਨ ਵਲੋਂ ਉਨ੍ਹਾਂ ਨੂੰ ਮਾਨਸਿਕ ਤੌਰ ਉਤੇ ਪਰੇਸ਼ਾਨ ਕੀਤਾ ਜਾ ਰਿਹਾ ਹੈ।
ਚੰਨੀ ਨੇ ਕਿਹਾ ਕਿ ਹੁਣ ਮਾਨ ਸਾਬ੍ਹ ਮੇਰੇ ਨਾਲ ਨਾਲ ਮੇਰੇ ਪਰਿਵਾਰ ਨੂੰ ਵੀ ਟਾਰਗੈੱਟ ਕਰ ਰਿਹਾ ਹੈ। ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਦਾ ਕ੍ਰਿਕਟਰ ਤੋਂ ਰਿਸ਼ਵਤ ਲੈਣ ਦੇ ਮਾਮਲੇ ਵਿਚ ਕੋਈ ਹੱਥ ਨਹੀਂ, ਉਨ੍ਹਾਂ ਨੂੰ ਸਿਰਫ ਬਦਨਾਮ ਕੀਤਾ ਜਾ ਰਿਹਾ ਹੈ। ਕ੍ਰਿਕਟਰ ਜੱਸਇੰਦਰ ਬਾਰੇ ਗੱਲ ਕਰਦਿਆਂ ਚੰਨੀ ਨੇ ਕਿਹਾ ਕਿ ਇਸ ਨੇ ਪੀਪੀਐਸਸੀ ਲਈ ਅਪਲਾਈ ਕੀਤਾ ਸੀ, ਜਿਥੋਂ ਉਸਨੂੰ ਅਯੋਗ ਕਰਾਰ ਦਿੱਤਾ ਗਿਆ। ਫਿਰ ਉਸਨੇ ਹਾਈਕੋਰਟ ਵਿਚ ਰਿਟ ਦਾਇਰ ਕੀਤੀ ਜਿਥੋਂ ਵੀ ਉਸਨੂੰ ਨਾਂਹ ਹੋਈ। ਚੰਨੀ ਨੇ ਕਿਹਾ ਕਿ ਮਾਨ ਉਸਨੂੰ ਬਦਨਾਮ ਕਰ ਰਹੇ ਹਨ।
ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਜੇਕਰ ਮੁੱਖ ਮੰਤਰੀ ਕੋੋਲ ਕੋਈ ਦਰਖਾਸਤ ਮੇਰੇ ਖਿਲਾਫ ਆਈ ਸੀ ਤਾਂ ਉਹ ਪੁਲਿਸ ਨੂੰ ਮਾਰਕ ਕਰਦੇ। ਅਸੀਂ ਆਪ ਪੁਲਿਸ ਅੱਗੇ ਪੇਸ਼ ਹੋ ਜਾਂਦੇ। ਪਰ ਮੁੱਖ ਮੰਤਰੀ ਤਾਂ ਸਾਨੂੰ ਬਦਨਾਮ ਕਰ ਰਹੇ ਹਨ। ਚੰਨੀ ਨੇ ਕਿਹਾ ਕਿ ਇਹ ਕਰ ਕੀ ਰਹੇ ਹਨ। ਚੰਨੀ ਨੇ ਕਿਹਾ ਕਿ ਜ਼ਿਆਦਾ ਹੀ ਗੱਲ ਹੈ ਤਾਂ ਮੇਰਾ ਉਂਝ ਹੀ ਐਨਕਾਊਂਟਰ ਕਰਵਾ ਦੇਣ। ਪਰ ਇਸ ਤਰ੍ਹਾਂ ਮੇਰੀ ਫੈਮਿਲੀ ਤੇ ਮੇਰੇ ਉਤੇ ਇਲਜ਼ਾਮ ਨਾ ਲਗਾਉਣ।