ਜਲੰਧਰ| ਅੱਜ ਜਲੰਧਰ ਦੇ ਪੀਏਪੀ ਚੌਕ ਦੀ ਜੀਓ ਮੈਸ ਵਿਚ ਪੁੱਜੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਈ ਨਵੇਂ ਐਲਾਨ ਕੀਤੇ। ਉਨ੍ਹਾਂ ਨਾਲ ਆਪ ਦੇ ਨਵੇਂ ਬਣੇ MP ਸੁਸ਼ੀਲ ਰਿੰਕੂ ਵੀ ਸਨ। ਇਸ ਮੌਕੇ ਸੰਬੋਧਨ ਕਰਦਿਆਂ ਮੁੱਖ ਮੰਤਰੀ ਮਾਨ ਨੇ ਕਿਹਾ ਕਿ AAP ਨੂੰ ਲੋਕਾਂ ਨੇ ਜਲੰਧਰ ਜ਼ਿਮਨੀ ਚੋਂਣ ਵਿਚ ਜਿੱਤ ਦਿਵਾ ਕੇ ਰਿੰਕੂ ਨੂੰ ਦਿੱਲੀ ਭੇਜਿਆ ਹੈ।
ਉਨ੍ਹਾਂ ਜਲੰਧਰ ਦੇ ਆਦਮਪੁਰ ਵਿਚ ਕਈ ਸਾਲਾਂ ਤੋਂ ਬਣ ਰਹੀ ਸੜਕ ਦੇ ਲਟਕੇ ਕੰਮ ਨੂੰ ਪਹਿਲ ਦੇ ਅਧਾਰ ਉਤੇ ਕਰਨ ਦੀ ਗੱਲ ਕਰਦਿਆਂ ਕਿਹਾ ਕਿ ਆਦਮਪੁਰ ਦੀ ਸੜਕ ਦਾ ਕੰਮ ਜੋ ਪਿਛਲੇ ਇਕ ਸਾਲ ਤੋਂ ਬੰਦ ਪਿਆ ਹੈ, ਉਸਨੂੰ ਜਲਦੀ ਹੀ ਸ਼ੁਰੂ ਕਰਵਾ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸਾਨੂੰ ਪਤਾ ਹੈ ਕਿ ਲੋਕਾਂ ਨੂੰ ਇਸ ਸੜਕ ਦੇ ਨਾ ਬਣਨ ਕਾਰਨ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਰ ਹੁਣ ਇਸਦਾ ਕੰਮ ਜਲਦੀ ਆਰੰਭਿਆ ਜਾਵੇਗਾ।
ਸੁਸ਼ੀਲ ਰਿੰਕੂ ਦੇਸ਼ ‘ਚੋਂ AAP ਦੇ ਇਕਲੌਤੇ MP ਹਨ, ਲੋਕਾਂ ਨੂੰ ਇਨ੍ਹਾਂ ਤੋਂ ਬਹੁਤ ਉਮੀਦਾਂ। ਇਹ ਲੋਕਾਂ ਦੀਆਂ ਉਮੀਦਾਂ ਉਤੇ ਖਰੇ ਉਤਰਨਗੇ। ਮਾਨ ਨੇ ਕਿਹਾ ਕਿ ਪਹਿਲਾਂ ਮੈਂ ਹੀ ਆਪ ਦਾ ਸੰਗਰੂਰ ਤੋਂ MP ਸੀ, ਪਰ ਹੁਣ ਸੁਸ਼ੀਲ ਰਿੰਕੂ ਹਨ, ਲੋਕਾਂ ਨੂੰ ਸੁਸ਼ੀਲ ਰਿੰਕੂ ਤੋਂ ਬਹੁਤ ਉਮੀਦਾਂ ਨੇ, ਰਿੰਕੂ ਲੋਕਾਂ ਦੀਆਂ ਉਮੀਦਾਂ ਉਤੇ ਖਰੇ ਉਤਰਨਗੇ।