ਪ੍ਰੇਮ ਵਿਆਹਾਂ ਕਾਰਨ ਹੁੰਦੇ ਹਨ ਜ਼ਿਆਦਾਤਰ ਤਲਾਕ – ਸੁਪਰੀਮ ਕੋਰਟ

0
441

ਨਵੀਂ ਦਿੱਲੀ | ਸੁਪਰੀਮ ਕੋਰਟ ਨੇ ਬੁੱਧਵਾਰ ਨੂੰ ਟਿੱਪਣੀ ਕੀਤੀ ਹੈ ਕਿ ਜ਼ਿਆਦਾਤਰ ਤਲਾਕ ਪ੍ਰੇਮ ਵਿਆਹਾਂ ਤੋਂ ਪੈਦਾ ਹੁੰਦੇ ਜਾਪਦੇ ਹਨ। ਜਸਟਿਸ ਬੀ.ਆਰ. ਗਵਈ ਅਤੇ ਸੰਜੇ ਕਰੋਲ ਦੀ ਬੈਂਚ ਵਿਆਹ ਦੇ ਵਿਵਾਦ ਤੋਂ ਪੈਦਾ ਹੋਈ ਤਬਾਦਲਾ ਪਟੀਸ਼ਨ ਦੀ ਸੁਣਵਾਈ ਕਰ ਰਹੀ ਸੀ।

ਹਾਲਾਂਕਿ, ਕੋਰਟ ਨੇ ਕਿਹਾ ਹੈ ਕਿ ਹਾਲ ਹੀ ਦੇ ਇਕ ਫ਼ੈਸਲੇ ਦੇ ਮੱਦੇਨਜ਼ਰ, ਉਹ ਉਸ ਦੀ ਸਹਿਮਤੀ ਤੋਂ ਬਗ਼ੈਰ ਤਲਾਕ ਦੇ ਸਕਦੀ ਹੈ। ਇਸ ਤੋਂ ਬਾਅਦ ਬੈਂਚ ਨੇ ਦੋਹਾਂ ਧਿਰਾਂ ਨੂੰ ਸਮਝੌਤੇ ਲਈ ਬੁਲਾਇਆ।

ਇਸ ਦੇ ਮੱਦੇਨਜ਼ਰ ਕੇਸ ‘ਤੇ ਬਹਿਸ ਦੌਰਾਨ ਇਕ ਵਕੀਲ ਨੇ ਅਦਾਲਤ ਨੂੰ ਦੱਸਿਆ ਕਿ ਤਲਾਕ ਦੇ ਇਸ ਮਾਮਲੇ ਵਿਚ ਇਹ ਵਿਆਹ ਪ੍ਰੇਮ ਵਿਆਹ ਸੀ। ਗਵਈ ਨੇ ਜਵਾਬ ਦਿੰਦੇ ਹੋਏ ਕਿਹਾ,”ਜ਼ਿਆਦਾਤਰ ਤਲਾਕ ਪ੍ਰੇਮ ਵਿਆਹਾਂ ਤੋਂ ਹੀ ਪੈਦਾ ਹੁੰਦੇ ਹਨ।” ਅਦਾਲਤ ਨੇ ਸਮਝੌਤੇ ਦਾ ਪ੍ਰਸਤਾਵ ਦਿੱਤਾ, ਜਿਸ ਦਾ ਪਤੀ ਨੇ ਵਿਰੋਧ ਕੀਤਾ।