ਪਟਿਆਲਾ ‘ਚ ਵੱਡੀ ਵਾਰਦਾਤ : PRTC ਦੇ ਠੇਕੇਦਾਰ ਦਾ ਬਾਈਕ ਸਵਾਰਾਂ ਨੇ ਗੋਲ਼ੀਆਂ ਮਾਰ ਕੇ ਕੀਤਾ ਕਤਲ

0
1101

ਪਟਿਆਲਾ| ਪਟਿਆਲਾ ਤੋਂ ਇਕ ਵੱਡੀ ਖਬਰ ਸਾਹਮਣੇ ਆਈ ਹੈ। ਪਟਿਆਲਾ ਵਿਚ ਦਿਨ-ਦਿਹਾੜੇ ਬਾਈਕ ਸਵਾਰਾਂ ਨੇ ਗੋਲ਼ੀਆਂ ਮਾਰ ਕੇ ਪੀਆਰਟੀਸੀ ਦੇ ਠੇਕੇਦਾਰ ਦਾ ਮਰਡਰ ਕਰ ਦਿੱਤਾ। ਦਰਸ਼ਨ ਸਿੰਗਲਾ ਨੂੰ ਉਸਦੇ ਦਫਤਰ ਦੇ ਬਾਹਰ ਹੀ ਸ਼ਰੇਆਮ ਗੋਲ਼ੀਆਂ ਮਾਰ ਕੇ ਮਾਰ ਦਿੱਤਾ ਗਿਆ।

ਪੀਆਰਟਸੀ ਦੇ ਨਾਭਾ ਰੋਡ ਉਤੇ ਸਥਿਤ ਦਫਤਰ ਦੇ ਬਾਹਰ ਉਨ੍ਹਾਂ ਨੂੰ ਗੋਲ਼ੀਆਂ ਮਾਰੀਆਂ ਗਈਆਂ। ਕਿਹਾ ਜਾ ਰਿਹਾ ਹੈ ਕਿ ਬਾਈਕ ਸਵਾਰ ਕਾਤਲ ਪਹਿਲਾਂ ਤੋਂ ਹੀ ਸਿੰਗਲਾ ਦੀ ਰੇਕੀ ਕਰ ਰਹੇ ਸਨ। ਉਹ ਦੋ ਵਾਰ ਦਫਤਰ ਦੇ ਅੰਦਰ ਵੀ ਗਏ ਤੇ ਉਨ੍ਹਾਂ ਨੇ ਠੇਕੇਦਾਰ ਬਾਰੇ ਪੁੱਛਿਆ ਵੀ ਸੀ।

ਜ਼ਿਕਰਯੋਗ ਹੈੈ ਕਿ ਜਿਥੇ ਪੀਆਰਟੀਸੀ ਦੇ ਠੇਕੇਦਾਰ ਨੂੰ ਸ਼ਰੇਆਮ ਦਿਨ-ਦਿਹਾੜੇ ਗੋਲੀਆਂ ਮਾਰੀਆਂ ਗਈਆਂ, ਉਹ ਇਲਾਕਾ ਕਾਫੀ ਭੀੜ-ਭੜੱਕੇ ਵਾਲਾ ਹੈ।