ਮਲੋਟ ਥਾਣੇ ‘ਚ ਜਵਾਈ ਨਾਲ ਤਲਖੀ ਕਾਰਨ ਸਹੁਰੇ ਨੂੰ ਪਿਆ ਦਿਲ ਦਾ ਦੌਰਾ, ਹੋਈ ਮੌਤ

0
1868

ਮਲੋਟ/ਮੁਕਤਸਰ | ਇਥੋਂ ਇਕ ਦੁਖਦਾਈ ਖਬਰ ਸਾਹਮਣੇ ਆਈ ਹੈ। ਥਾਣਾ ਕਬਰਵਾਲਾ ਵਿਖੇ ਇਕ ਵਿਅਕਤੀ ਦੀ ਹਾਰਟ ਅਟੈਕ ਨਾਲ ਮੌਤ ਹੋ ਗਈ। ਮ੍ਰਿਤਕ ਰਾਜਬੀਰ ਸਿੰਘ (55) ਦੇ ਪੁੱਤਰ ਗੁਰਜੰਟ ਸਿੰਘ ਅਤੇ ਭਤੀਜੇ ਅੰਮ੍ਰਿਤਪਾਲ ਸਿੰਘ ਵਾਸੀ ਕੱਟਿਆਂਵਾਲੀ ਨੇ ਦੱਸਿਆ ਕਿ ਉਸ ਦੀ ਭੈਣ ਅਮਨਦੀਪ ਕੌਰ ਦਾ ਵਿਆਹ 11 ਸਾਲ ਪਹਿਲਾਂ ਗੁਰਪ੍ਰੀਤ ਸਿੰਘ ਪੁੱਤਰ ਨਿਸ਼ਾਨ ਸਿੰਘ ਵਾਸੀ ਫਤਿਹਪੁਰ ਮੰਨੀਆਂ ਨਾਲ ਹੋਇਆ ਸੀ।

ਅਮਨਦੀਪ ਕੌਰ ਹੁਣ ਵੀ 6 ਮਹੀਨਿਆਂ ਤੋਂ ਪੇਕੇ ਬੈਠੀ ਸੀ ਪਰ ਪਰਿਵਾਰ ਵਾਲੇ ਪੰਚਾਇਤ ਰਾਹੀਂ 15 ਦਿਨ ਪਹਿਲਾਂ ਲੜਕੀ ਨੂੰ ਉਸ ਦੇ ਸਹੁਰੇ ਫਤਿਹਪੁਰ ਮੰਨੀਆਂ ਛੱਡ ਆਏ ਪਰ 4-5 ਦਿਨ ਪਹਿਲਾਂ ਉਸ ਦੇ ਪਰਿਵਾਰ ਨੇ ਕੁੱਟਮਾਰ ਕਰਕੇ ਫਿਰ ਵਾਪਸ ਪੇਕੇ ਭੇਜ ਦਿੱਤਾ।

Class 10 student allegedly beaten to death by classmates at Jharkhand  school - India Today

ਇਸ ਸਬੰਧੀ ਸੋਮਵਾਰ ਨੂੰ ਕਬਰਵਾਲਾ ਥਾਣੇ ਵਿਖੇ ਦੋਵਾਂ ਧਿਰਾਂ ਦੀਆਂ ਪੰਚਾਇਤਾਂ ਹੋਈਆਂ। ਇਸ ਮੌਕੇ ਪੁਲਿਸ ਅਫਸਰਾਂ ਦੇ ਸਾਹਮਣੇ ਗੁਰਪ੍ਰੀਤ ਸਿੰਘ ਨੇ ਆਪਣੇ ਸਹੁਰੇ ਰਾਜਬੀਰ ਸਿੰਘ ਨੂੰ ਬੁਰਾ ਭਲਾ ਬੋਲਿਆ, ਜਿਸ ਕਰਕੇ ਉਸ ਨੂੰ ਦਿਲ ਦਾ ਦੌਰਾ ਪੈ ਗਿਆ ਅਤੇ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ।

ਵਿਆਹ ਤੋਂ ਬਾਅਦ ਔਲਾਦ ਨਾ ਹੋਣ ਕਾਰਨ ਉਸ ਦੀ ਭੈਣ ਨੂੰ ਉਸ ਦਾ ਪਤੀ ਤੇ ਸਹੁਰਾ ਪਰਿਵਾਰ ਤੰਗ-ਪ੍ਰੇਸ਼ਾਨ ਕਰਨ ਲੱਗਿਆ, ਜਿਸ ਕਾਰਨ ਕਈ ਵਾਰ ਪੰਚਾਇਤਾਂ ਵੀ ਹੋਈਆਂ। ਪੰਚਾਇਤਾਂ ਵਿਚ ਰਾਜ਼ੀਨਾਮਾ ਹੋਣ ਤੋਂ ਬਾਅਦ ਉਸ ਦੀ ਭੈਣ ਨੂੰ ਵਾਪਸ ਸਹੁਰੇ ਘਰ ਭੇਜ ਦਿੱਤਾ ਜਾਂਦਾ ਸੀ ਪਰ ਸਹੁਰਾ ਪਰਿਵਾਰ ਕੁਝ ਸਮੇਂ ਬਾਅਦ ਕੁੱਟਮਾਰ ਕਰਕੇ ਉਸ ਨੂੰ ਵਾਪਸ ਪੇਕੇ ਭੇਜ ਦਿੰਦੇ ਸੀ।

ਇਸ ਮਾਮਲੇ ਨੂੰ ਲੈ ਕੇ ਪਰਿਵਾਰ ਅਤੇ ਪਿੰਡ ਵਾਸੀਆਂ ਨੇ ਥਾਣੇ ਦੇ ਬਾਹਰ ਰੋਸ ਪ੍ਰਦਰਸ਼ਨ ਵੀ ਕੀਤਾ। ਇਸ ਸਬੰਧੀ ਥਾਣਾ ਕਬਰਵਾਲਾ ਦੇ ਮੁੱਖ ਅਫ਼ਸਰ ਬਲਵੰਤ ਸਿੰਘ ਨੇ ਦੱਸਿਆ ਕਿ ਪੁਲਿਸ ਵੱਲੋਂ ਮ੍ਰਿਤਕ ਦੇ ਪਰਿਵਾਰ ਦੇ ਬਿਆਨਾਂ ’ਤੇ ਕਾਰਵਾਈ ਕੀਤੀ ਜਾ ਰਹੀ ਹੈ।