ਬ੍ਰੇਕਿੰਗ : ਅਮਰੀਕਾ ਦਾ ਵੀਜ਼ਾ ਨਾ ਲੱਗਣ ਕਾਰਨ ਨੂਰਮਹਿਲ ਦੇ ਨੌਜਵਾਨ ਨੇ ਦਿੱਤੀ ਜਾਨ

0
568

ਜਲੰਧਰ | ਇਥੋਂ ਇਕ ਮੰਦਭਾਗੀ ਖਬਰ ਸਾਹਮਣੇ ਆਈ ਹੈ। ਥਾਣਾ ਨੂਰਮਹਿਲ ਅਧੀਨ ਆਉਂਦੇ ਪਿੰਡ ਭੰਡਾਲ ਬੂਟਾ ਦੇ ਇਕ ਨੌਜਵਾਨ ਵਲੋਂ ਅਮਰੀਕਾ ਦਾ ਵੀਜ਼ਾ ਨਾ ਲੱਗਣ ਕਾਰਨ ਜਾਨ ਦੇ ਦਿੱਤੀ ਗਈ।

ਬਲਵਿੰਦਰ ਪਾਲ ਪੁੱਤਰ ਗੁਲਜਾਰੀ ਰਾਮ ਨੇ ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਕਿਹਾ ਕਿ ਮੇਰੇ ਸਵ. ਭਰਾ ਜੋਗਿੰਦਰਪਾਲ, ਜਿਸ ਦੀ ਕਰੀਬ 15 ਸਾਲ ਪਹਿਲਾਂ ਮੌਤ ਹੋ ਗਈ ਸੀ, ਦੇ ਬੇਟੇ ਅਤੇ ਮੇਰੇ ਭਤੀਜੇ ਦੀਪਕ ਕੁਮਾਰ ਨੇ ਬੀ.ਕਾਮ ਤੋਂ ਬਾਅਦ ਆਈਲੈਟਸ ਕਰਕੇ ਅਮਰੀਕਾ ਜਾਣ ਲਈ ਅਪਲਾਈ ਕੀਤਾ ਸੀ।

53-year-old man jumps to death from 6th floor in Zirakpur - Hindustan Times

ਕੁਝ ਦਿਨ ਪਹਿਲਾਂ ਹੀ ਫਾਈਲ ਰਿਫਿਊਜ਼ ਹੋਣ ਕਾਰਨ ਦੀਪਕ ਕੁਮਾਰ ਪ੍ਰੇਸ਼ਾਨ ਰਹਿੰਦਾ ਸੀ। ਦੀਪਕ ਕੁਮਾਰ ਦੀ ਮਾਤਾ ਬਲਜੀਤ ਕੌਰ ਆਪਣੇ ਪੇਕੇ ਘਰ ਹਰੀਪੁਰ ਖ਼ਾਲਸਾ ਗਈ ਹੋਈ ਸੀ। ਰਾਤ ਨੂੰ ਰੋਟੀ ਖਾ ਕੇ ਸੁੱਤੇ ਦੀਪਕ ਕੁਮਾਰ ਨੇ ਜਦੋਂ ਸਵੇਰੇ ਦਰਵਾਜ਼ਾ ਨਹੀਂ ਖੋਲ੍ਹਿਆ ਤਾਂ ਕੰਧ ਟੱਪ ਕੇ ਅੰਦਰ ਜਾਣ ‘ਤੇ ਦੇਖਿਆ ਤਾਂ ਉਸ ਨੇ ਜਾਨ ਦੇ ਦਿੱਤੀ ਸੀ। ਉਨ੍ਹਾਂ ਦੱਸਿਆ ਕਿ ਉਕਤ ਨੌਜਵਾਨ ਨੂੰ ਤੁਰੰਤ ਇਕ ਨਿੱਜੀ ਹਸਪਤਾਲ ਲਿਜਾਇਆ ਗਿਆ ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।