ਨਵੀਂ ਦਿੱਲੀ | ਪ੍ਰਯਾਗਰਾਜ ਦੇ ਮਸ਼ਹੂਰ ਉਮੇਸ਼ ਪਾਲ ਕਤਲ ਕਾਂਡ ਦੇ ਦੋਸ਼ੀ ਅਤੀਕ ਅਹਿਮਦ ਦੇ ਸ਼ੂਟਰ ਗੁੱਡੂ ਮੁਸਲਿਮ ਦੀ ਭਾਲ ‘ਚ ਪੁਲਿਸ ਲਗਾਤਾਰ ਛਾਪੇਮਾਰੀ ਕਰ ਰਹੀ ਹੈ। ਇਸ ਸਬੰਧ ‘ਚ 31 ਮਾਰਚ ਨੂੰ ਦਿੱਲੀ ਪੁਲਿਸ ਨੇ ਜਾਵੇਦ ਨਾਂ ਦੇ ਸ਼ਖ਼ਸ ਨੂੰ ਗ੍ਰਿਫਤਾਰ ਕੀਤਾ ਸੀ। ਹੁਣ ਉਸ ਨੇ ਖੁਲਾਸਾ ਕੀਤਾ ਹੈ ਕਿ ਉਹ ਅਤੀਕ ਅਹਿਮਦ ਗਿਰੋਹ ਲਈ ਕੰਮ ਕਰਦਾ ਸੀ। ਉਸ ਕੋਲ ਜੋ ਹਥਿਆਰ ਹਨ, ਉਹ ਉਸ ਨੂੰ ਅਸਦ ਅਤੇ ਗੁਲਾਮ ਨੇ ਦਿੱਤੇ ਸਨ।
ਜ਼ਿਕਰਯੋਗ ਹੈ ਕਿ ਦਿੱਲੀ ਪੁਲਿਸ ਨੇ ਜਾਵੇਦ ਨੂੰ 31 ਮਾਰਚ ਨੂੰ ਦਿੱਲੀ ਦੀ ਨਿਊ ਫਰੈਂਡਜ਼ ਕਾਲੋਨੀ ਤੋਂ ਗ੍ਰਿਫ਼ਤਾਰ ਕੀਤਾ ਸੀ, ਜਿਸ ਤੋਂ ਬਾਅਦ ਪੁਲਿਸ ਨੇ ਹਥਿਆਰ ਬਰਾਮਦ ਕਰ ਲਏ ਸਨ।
ਜਾਵੇਦ ਨੇ ਪੁੱਛਗਿੱਛ ਦੌਰਾਨ ਦਿੱਲੀ ਪੁਲਿਸ ਨੂੰ ਦੱਸਿਆ ਕਿ ਉਹ ਅਤੀਕ ਅਹਿਮਦ ਦੇ ਗੈਂਗ ਲਈ ਕੰਮ ਕਰਦਾ ਸੀ ਤੇ ਪੁਲਿਸ ਨੇ ਉਸ ਕੋਲੋਂ ਜੋ ਹਥਿਆਰ ਬਰਾਮਦ ਕੀਤੇ ਹਨ। ਉਹ ਉਸ ਨੂੰ ਅਤੀਕ ਦੇ ਪੁੱਤਰ ਅਸਦ ਅਤੇ ਸ਼ੂਟਰ ਗੁਲਾਮ ਨੇ ਦਿੱਤੇ ਸਨ। ਜਾਵੇਦ ਦੇ ਇਸ ਖ਼ੁਲਾਸੇ ਤੋਂ ਬਾਅਦ ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਗੁੱਡੂ ਮੁਸਲਿਮ ਨੂੰ 25 ਅਪ੍ਰੈਲ ਨੂੰ ਆਰਮਜ਼ ਐਕਟ ਤਹਿਤ ਪੁੱਛਗਿੱਛ ਲਈ ਸੰਮਨ ਜਾਰੀ ਕੀਤਾ ਸੀ।