ਜਲੰਧਰ ‘ਚ ਕਰਫਿਊ ਦੇ 24 ਦਿਨ – ਕਬੀਰ ਨਗਰ ਸਲੱਮ ਏਰੀਆ ‘ਚ ਅੱਜ ਤੱਕ ਨਹੀਂ ਪਹੁੰਚਿਆ ਸਰਕਾਰੀ ਰਾਸ਼ਨ

    0
    418

    ਜਲੰਧਰ. ਕੋਰੋਨਾ ਕਾਰਨ ਸੂਬੇ ਵਿੱਚ ਕਰਫਿਊ ਲੱਗਣ ਦੇ ਕਰੀਬ 24 ਦਿਨ ਬਾਅਦ ਵੀ ਜਲੰਧਰ ਦੇ ਕਬੀਰ ਨਗਰ ਦੇ ਸਲੱਮ ਏਰੀਆ ‘ਚ ਹਾਲੇ ਤੱਕ ਸਰਕਾਰੀ ਰਾਸ਼ਨ ਨਹੀਂ ਪਹੁੰਚਿਆ। ਕਬੀਰ ਨਗਰ ਦੇ ਸਲੱਮ ਏਰਿਆ ਖਾਦੀ ਭੰਡਾਰ ਵਿਚ ਰਹਿੰਦੇ ਪ੍ਰਵਾਸੀ ਲੋਕਾਂ ਦਾ ਕਹਿਣਾ ਹੈ ਕਿ 2 ਦਿਨ ਤੋਂ ਰਾਸ਼ਨ ਨਾ ਮਿਲਣ ਕਾਰਨ ਉਹ ਭੁੱਖੇ ਹੀ ਸੋਣ ਨੂੰ ਮਜ਼ਬੂਰ ਹਨ। ਇੱਥੇ ਰਹਿੰਦੇ ਜਿਆਦਾਤਰ ਲੋਕ ਰੋਜ਼ ਕਮਾਉਣ ਤੇ ਖਾਣ ਵਾਲੇ ਹਨ। ਅੱਜਕਲ ਇਹ ਲੋਕ ਕੋਰੋਨਾ ਵਾਇਰਸ ਦੀ ਮਾਰ ਦੇ ਨਾਲ-ਨਾਲ ਭੁੱਖਮਰੀ ਦੀ ਮਾਰ ਵੀ ਖਾ ਰਹੇ ਹਨ। ਜਦੋਂ ਅਸੀਂ ਇਨ੍ਹਾਂ ਲੋਕਾਂ ਨਾਲ ਗੱਲ ਕੀਤੀ ਤਾਂ ਇਨ੍ਹਾਂ ਆਪਣਾ ਦਿਲ ਫਰੋਲ ਕੇ ਕਿਵੇ ਸਾਹਮਣੇ ਰੱਖ ਦਿਤਾ।

    ਭੁੱਖ ਨਾਲ ਰੋ-ਰੋ ਕੇ ਵਿਲਕ ਰਹੇ ਹਨ ਬੱਚੇ – ਚਮਨ ਲਾਲ

    ਪ੍ਰਵਾਸੀ ਚਮਨ ਲਾਲ ਦਾ ਕਹਿਣਾ ਹੈ ਕਿ ਉਹ ਰਿਕਸ਼ਾ ਚਲਾ ਕੇ ਆਪਣੇ ਪਰਿਵਾਰ ਦਾ ਗੁਜਾਰਾ ਚਲਾਉਂਦਾ ਸੀ, ਹੁਣ ਕਰਫਿਊ ਕਰਕੇ ਬਾਹਰ ਨਹੀਂ ਜਾ ਸਕਦਾ। ਕਮਾਈ ਬੰਦ ਹੋਣ ਕਰਕੇ ਪਿਛਲੇ ਦੋ ਦਿਨ ਤੋਂ ਉਹ ਤੇ ਉਸਦਾ ਪਰਿਵਾਰ ਜਿਸ ਵਿੱਚ 4 ਬੱਚੇ ਹਨ, ਭੁੱਖੇ ਸੋਣ ਲਈ ਮਜ਼ਬੂਰ ਹਨ। ਰੋਟੀ ਨਾ ਮਿਲਣ ਕਰਕੇ ਬੱਚਿਆਂ ਦਾ ਰੋ-ਰੋ ਬੁਰਾ ਹਾਲ ਹੋ ਗਿਆ ਹੈ। ਉਸਨੇ ਕਿਹਾ ਕਿ ਉਨ੍ਹਾਂ ਦੇ ਇਸ ਸਲਮ ਏਰਿਆ ਵਿੱਚ ਹਾਲੇ ਤੱਕ ਕੋਈ ਸਰਕਾਰੀ ਮਦਦ, ਰਾਸ਼ਨ ਨਹੀਂ ਮਿਲਿਆ।

    ਪਰਿਵਾਰ ਦੇ 6 ਜੀਆਂ ਦਾ ਰਾਸ਼ਨ ਨਾ ਮਿਲਣ ਕਾਰਨ ਗੁਜਾਰਾ ਹੋਇਆ ਔਖਾ – ਦੁਰਗਾ

    ਦੁਰਗਾ ਨੇ ਦੱਸਿਆ ਕਿ ਉਹ ਸਬਜੀ ਵੇਚਣ ਦਾ ਕੰਮ ਕਰਦਾ ਹੈ, ਜਿੰਨੀ ਸਬਜੀ ਵਿੱਕ ਜਾਂਦੀ ਹੈ ਉਸ ਨਾਲ ਪਰਿਵਾਰ ਦੀ ਰੋਟੀ ਚਲਦੀ ਸੀ, ਪਰ ਹੁਣ ਬਾਹਰ ਨਹੀਂ ਜਾ ਸਕਦਾ ਜਿਸ ਕਾਰਨ ਪਰਿਵਾਰ ਨੂੰ ਰੋਟੀ ਦੇਣੀ ਮੁਸ਼ਕਲ ਹੋ ਗਈ ਹੈ, ਮੇਰੇ 2 ਬੱਚੇ ਮਾਂ-ਪਿਉ ਤੇ ਮੈਂ ਤੇ ਮੇਰੀ ਪਤਨੀ ਘਰ ਵਿਚ 6 ਜੀਆਂ ਦਾ ਰਾਸ਼ਨ ਨਾ ਮਿਲਣ ਕਾਰਨ ਗੁਜਾਰਾਂ ਔਖਾ ਹੋਇਆ ਪਿਆ ਹੈ।

    ਕਰਫਿਊ ਕਰਕੇ ਦੋ ਵੇਲੇ ਦੀ ਰੋਟੀ ਦੇ ਲਾਲੇ ਪਏ- ਕਿਰਨ ਪਾਲ ਸਿੰਘ

    ਕਿਰਨ ਪਾਲ ਸਿੰਘ ਨੇ ਕਿਹਾ ਕਿ ਮੈਂ ਖਾਦੀ ਭੰਡਾਰ ਵਿਚ ਕੰਮ ਕਰਦਾ ਹਾਂ ਤੇ ਕਰਫਿਊ ਕੋਰੋਨਾ ਵਾਇਰਸ ਦੇ ਵੱਧ ਰਹੇ ਪ੍ਰਭਾਵ ਕਰਕੇ ਸਾਡਾ ਸਾਰਾ ਕੰਮ ਬੰਦ ਹੋ ਗਿਆ ਹੈ, ਜਿਸ ਕਰਕੇ ਦੋ ਵੇਲੇ ਦੀ ਰੋਟੀ ਦੇ ਵੀ ਲਾਲੇ ਪੈ ਚੁੱਕੇ ਹਨ।

    ਕੋਂਸਲਰ ਦੇ ਪਤੀ ਨੇ ਕਿਹਾ – ਹਾਲੇ ਤੱਕ 1 ਵਾਰ ਹੀ ਵੰਡਣ ਲਈ ਭੇਜੇ ਗਏ 250 ਪੈਕੇਟ

    ਕਬੀਰ ਨਗਰ ਦੀ ਕੌਸਲਰ ਸਫਰੋ ਦੇਵੀ ਦੇ ਪਤੀ ਕਾਮਰੇਡ ਰਾਜ ਕੁਮਾਰ ਨੇ ਕਿਹਾ ਕਿ ਸਾਡੇ ਕੋਲ ਅਜੇ ਤਕ ਰਾਸ਼ਨ ਨਹੀਂ ਪਹੁੰਚਿਆ। ਉਹਨਾਂ ਦੇ ਏਰਿਆ ਵਿੱਚ 800 ਪਰਿਵਾਰ ਰਹਿੰਦੇ ਹਨ। ਐਮਐਲਏ ਬਾਵਾ ਹੈਨਰੀ ਨੇ ਹਾਲੇ ਤਕ 1 ਵਾਰ ਹੀ ਰਾਸ਼ਨ ਦੇ 250 ਪੈਕੇਟ ਭੇਜੇ ਸਨ, ਜੋ ਵੰਡ ਦਿੱਤੇ ਗਏ ਸੀ। ਉਨ੍ਹਾਂ ਕਿਹਾ ਕਿ ਕਬੀਰ ਨਗਰ ਸਲਮ ਏਰਿਆ ਵਿਚ ਕਰੀਬ 80 ਲੋਕ ਰਹਿੰਦੇ ਹਨ। ਜਦੋਂ ਉਨ੍ਹਾਂ ਕੋਲ ਸਰਕਾਰੀ ਰਾਸ਼ਨ ਪਹੁੰਚ ਜਾਏਗਾ ਤਾਂ ਉਹ ਇਸ ਏਰਿਆ ਦੇ ਲੋਕਾਂ ਨੂੰ ਜਾ ਕੇ ਰਾਸ਼ਨ ਵੰਡ ਦੇਣਗੇ।

    ਪੰਜਾਬ ਦਾ ਹਰ ਵੱਡਾ ਅਪਡੇਟ ਸਿੱਧਾ ਤੁਹਾਡੇ ਮੋਬਾਇਲ ‘ਤੇ : ਹੁਣ ਵੱਡੀਆਂ ਖਬਰਾਂ ਸਿੱਧਾ ਆਪਣੇ ਵਟਸਐਪ ‘ਤੇ ਮੰਗਵਾਓ। ਸਾਡੇ ਨੰਬਰ 97687-90001 ਨੂੰ ਆਪਣੇ ਮੋਬਾਇਲ ‘ਚ ਸੇਵ ਕਰੋ। ਆਪਣਾ ਨਾਂ, ਉਮਰ ਅਤੇ ਪੂਰਾ ਅਡਰੈੱਸ ਲਿਖ ਕੇ ਸਾਨੂੰ ਵਟਸਐਪ ਮੈਸੇਜ ਭੇਜੋ। ਤੁਹਾਡੇ ਮੋਬਾਇਲ ‘ਤੇ ਆਵੇਗੀ ਪਲ-ਪਲ ਦੀ ਅਪਡੇਟ ਖਬਰ।