ਬਰਨਾਲਾ : ਬਾਥਰੂਮ ‘ਚ ਗੀਜ਼ਰ ਆਨ ਕਰਦੇ ਕਿਸਾਨ ਨੂੰ ਪਿਆ ਕਰੰਟ, ਦਰਦਨਾਕ ਮੌਤ

0
3286

ਬਰਨਾਲਾ | ਇਥੋਂ ਇਕ ਦੁਖਦਾਈ ਖਬਰ ਸਾਹਮਣੇ ਆਈ ਹੈ। ਬਿਜਲੀ ਦਾ ਝਟਕਾ ਲੱਗਣ ਨਾਲ ਇਕ ਵਿਅਕਤੀ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਲਖਵਿੰਦਰ ਸਿੰਘ (42) ਵਾਸੀ ਹੰਡਿਆਇਆ ਬਾਥਰੂਮ ਵਿਚ ਨਹਾਉਣ ਲਈ ਗਿਆ ਸੀ ਜਦੋਂ ਉਸ ਨੇ ਬਾਥਰੂਮ ਦੇ ਅੰਦਰ ਗੀਜ਼ਰ ਆਨ ਕੀਤਾ ਤਾਂ ਉਸ ਨੂੰ ਕਰੰਟ ਲੱਗ ਗਿਆ।

ਇਸ ਦੌਰਾਨ ਉਹ ਉੱਥੇ ਹੀ ਡਿੱਗ ਗਿਆ। ਜਦੋਂ ਉਸ ਨੂੰ ਬਾਥਰੂਮ ਵਿਚ ਕਾਫ਼ੀ ਦੇਰ ਲੱਗੀ ਤਾਂ ਉਸਦੇ ਪਰਿਵਾਰਕ ਮੈਂਬਰਾਂ ਨੇ ਜਾ ਕੇ ਦੇਖਿਆ ਤਾਂ ਕਰੰਟ ਪੈਣ ਕਾਰਨ ਉਹ ਡਿੱਗਿਆ ਹੋਇਆ ਸੀ। ਪਰਿਵਾਰਕ ਮੈਂਬਰਾਂ ਨੇ ਉਸ ਨੂੰ ਤੁਰੰਤ ਸਿਵਲ ਹਸਪਤਾਲ ਬਰਨਾਲਾ ਵਿਚ ਦਾਖਲ ਕਰਵਾਇਆ ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਮ੍ਰਿਤਕ ਕਿਸਾਨ ਸੀ।