ਪਤੀ ਨੇ ਕੀਤਾ ਗੈਰ-ਕੁਦਰਤੀ ਬਲਾਤਕਾਰ, ਮੂੰਹ ‘ਚ ਕੱਪੜਾ ਤੁੰਨ ਕੇ ਦੋਸਤਾਂ ਤੋਂ ਵੀ ਕਰਵਾਇਆ ਰੇਪ

0
377

ਬਾਂਦਾ| ਬੀਐੱਸਸੀ ਬਾਇਓ ਦੀ ਵਿਦਿਆਰਥਣ ਨੇ ਆਪਣੇ ਪਤੀ ਅਤੇ ਉਸ ਦੇ ਦੋ ਸਾਥੀਆਂ ’ਤੇ ਘਰ ਵਿੱਚ ਦਾਖ਼ਲ ਹੋ ਕੇ ਸਮੂਹਿਕ ਬਲਾਤਕਾਰ ਕਰਨ ਦਾ ਸਨਸਨੀਖੇਜ਼ ਦੋਸ਼ ਲਾਇਆ ਹੈ। ਲੜਕੀ ਦਾ ਕਹਿਣਾ ਹੈ ਕਿ ਘਟਨਾ ਤੋਂ ਬਾਅਦ ਬਡੌਸਾ ਥਾਣੇ ‘ਚ ਸ਼ਿਕਾਇਤ ਦਿੱਤੀ ਗਈ। ਥਾਣੇ ਦੇ ਸਬ-ਇੰਸਪੈਕਟਰ ਕ੍ਰਿਪਾ ਸ਼ੰਕਰ ਮਿਸ਼ਰਾ ਨੇ ਮੁਲਜ਼ਮਾਂ ਨੂੰ ਮਿਲ ਕੇ FIR ਬਦਲ ਦਿੱਤੀ ਅਤੇ ਫਿਰ ਮੇਰਾ ਮੈਡੀਕਲ ਵੀ ਨਹੀਂ ਕਰਵਾਇਆ, ਜਿਸ ਕਾਰਨ ਮੁਲਜ਼ਮ ਸ਼ਰੇਆਮ ਘੁੰਮ ਰਹੇ ਹਨ।

ਜ਼ਿਲ੍ਹੇ ਦੇ ਬਡੌਸਾ ਥਾਣਾ ਖੇਤਰ ਦੇ ਅਧੀਨ ਆਉਂਦੇ ਇੱਕ ਪਿੰਡ ਦੀ ਰਹਿਣ ਵਾਲੀ ਲੜਕੀ ਨੇ ਦੱਸਿਆ ਕਿ ਉਹ ਬੀਐਸਸੀ ਦੀ ਵਿਦਿਆਰਥਣ ਹੈ। ਮੇਰਾ ਵਿਆਹ 21 ਜੂਨ 2022 ਨੂੰ ਸ਼ਿਵਮ ਪੁੱਤਰ ਸ਼ਿਵ ਸ਼ੰਕਰ ਚਤੁਰਵੇਦੀ ਵਾਸੀ ਕਾਰਵੀ ਚਿਤਰਕੂਟ, ਸ਼ੰਕਰ ਬਾਜ਼ਾਰ ਪਹਾੜੀ ਰੋਡ ਸੋਸਾਇਟੀ ਦੇ ਪਿੱਛੇ ਹੋਇਆ ਸੀ। ਮੇਰਾ ਪਤੀ ਨਸ਼ੇੜੀ ਅਤੇ ਆਵਾਰਾ ਹੈ। ਜਿਸ ਨੇ ਮੇਰੇ ਨਾਲ ਕਈ ਵਾਰ ਗੈਰ ਕੁਦਰਤੀ ਬਲਾਤਕਾਰ ਕੀਤਾ ਹੈ।

ਮੇਰੇ ਵਿਰੋਧ ਕਰਨ ‘ਤੇ ਉਹ ਮੇਰੀ ਕੁੱਟਮਾਰ ਕਰਦਾ ਸੀ। ਜਿਸ ਕਾਰਨ ਮੈਂ ਆਪਣੇ ਮਾਪਿਆਂ ਦੇ ਘਰ ਰਹਿ ਰਹੀ ਸੀ। 4 ਅਪ੍ਰੈਲ 2023 ਨੂੰ ਰਾਤ 9 ਵਜੇ ਦੇ ਕਰੀਬ ਜਦੋਂ ਮੈਂ ਘਰ ਵਿਚ ਇਕੱਲੀ ਸੀ ਤਾਂ ਉਦੋਂ ਹੀ ਪਤੀ ਸ਼ਿਵਮ ਆਪਣੇ ਦੋਸਤ ਮੋਨੂੰ ਅਤੇ ਪੱਪੂ ਮਿਸ਼ਰਾ ਵਾਸੀ ਬੱਸ ਸਟੈਂਡ ਕਾਰਵੀ ਚਿੱਤਰਕੂਟ ਨਾਲ ਸਕਾਰਪੀਓ ਨੰਬਰ ਯੂਪੀ 96 ਕੇ-2175 ‘ਤੇ ਆਏ।

ਪਤੀ ਨੇ ਘਰ ‘ਚ ਵੜ ਕੇ ਮੈਨੂੰ ਫੜ ਲਿਆ ਅਤੇ ਜ਼ਬਰਦਸਤੀ ਮੇਰੇ ਮੂੰਹ ‘ਚ ਕੱਪੜਾ ਤੁੰਨ ਦਿੱਤਾ ਅਤੇ ਮੇਰੀ ਮਰਜ਼ੀ ਦੇ ਖਿਲਾਫ ਮੇਰੇ ਨਾਲ ਗੈਰਕੁਦਰਤੀ ਬਲਾਤਕਾਰ ਕੀਤਾ। ਇਸ ਤੋਂ ਬਾਅਦ ਉਸ ਦੇ ਦੋਸਤਾਂ ਨੇ ਵੀ ਮੇਰੇ ਨਾਲ ਵਾਰੀ-ਵਾਰੀ ਰੇਪ ਕੀਤਾ। ਮੈਂ ਚੀਕ ਵੀ ਨਹੀਂ ਸਕਦੀ ਸੀ ਕਿਉਂਕਿ ਉਨ੍ਹਾਂ ਨੇ ਮੇਰਾ ਮੂੰਹ ਢੱਕਿਆ ਹੋਇਆ ਸੀ। ਬਾਅਦ ਵਿੱਚ ਜਦੋਂ ਕਿਸੇ ਤਰ੍ਹਾਂ ਮੂੰਹ ਖੁੱਲ੍ਹਿਆ ਤਾਂ ਮੇਰੇ ਰੌਲਾ ਪਾਉਣ ’ਤੇ ਪਿੰਡ ਦੇ ਗੁਆਂਢੀ ਆ ਗਏ। ਫਿਰ ਤਿੰਨੇ ਵਿਅਕਤੀ ਗਾਲੀ-ਗਲੋਚ ਕਰਦੇ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਦਿੰਦੇ ਹੋਏ ਫ਼ਰਾਰ ਹੋ ਗਏ।