ਪੰਜਾਬ ‘ਚ ਤੇਜ਼ੀ ਨਾਲ ਫੈਲ ਰਿਹਾ ਕੋਰੋਨਾ, ਅੱਜ 12 ਕੇਸ ਆਏ ਸਾਹਮਣੇ, ਮਰੀਜ਼ ਵੱਧ ਕੇ ਹੋਏ 170 – ਵੇਖੋ ਜਿਲ੍ਹਾ ਵਾਰ ਰਿਪੋਰਟ

    0
    3251
    ਜਲੰਧਰ ਕੋਰੋਨਾ ਪ੍ਰਭਾਵਿਤ 17 ਜਿਲ੍ਹੇਆਂ ਦੀ ਸੂਚੀ ‘ਚ ਹੁਣ ਦੂਜੇ ਨੰਬਰ ਤੇ, ਅੱਜ 7 ਪਾਜ਼ੀਟਿਵ ਮਾਮਲੇ ਆਏ ਸਾਹਮਣੇ

    ਚੰਡੀਗੜ੍ਹ. ਕੋਰੋਨਾ ਦਾ ਕਹਿਰ ਸੂਬੇ ਵਿੱਚ ਲਗਾਤਾਰ ਵੱਧਦਾ ਜਾ ਰਿਹਾ ਹੈ। ਅੱਜ 12 ਨਵੇਂ ਕੇਸ ਸਾਹਮਣੇ ਆਏ ਹਨ। ਜਿਸ ਨਾਲ ਪੰਜਾਬ ਵਿੱਚ ਹੁਣ ਤੱਕ ਕੁਲ 170 ਪਾਜ਼ੀਟਿਵ ਕੇਸ ਸਾਹਮਣੇ ਆ ਚੁੱਕੇ ਹਨ। ਐਸਏਐਸ ਨਗਰ, ਐਬੀਐਸ ਨਗਰ (ਨਵਾਂਸ਼ਹਿਰ) ਤੋਂ ਬਾਅਦ ਹੁਣ ਜਲੰਧਰ ਵਿੱਚ ਕੋਰੋਨਾ ਤੇਜ਼ੀ ਨਾਲ ਫੈਲ ਰਿਹਾ ਹੈ।

    ਅੱਜ ਜਲੰਧਰ ਵਿਚੋਂ ਕੁਲ 7 ਪਾਜ਼ੀਟਿਵ ਮਾਮਲੇ ਸਾਹਮਣੇ ਆਏ। ਪੰਜਾਬ ਵਿੱਚ ਹੁਣ ਤੱਕ ਕੋਰੋਨਾ 17 ਜਿਲ੍ਹੇਆਂ ਵਿੱਚ ਫੈਲ ਚੁੱਕਾ ਹੈ। ਹੁਣ ਤੱਕ ਸਭ ਤੋਂ ਵੱਧ 53 ਮਾਮਲੇ ਐਸਏਐਸ ਨਗਰ ਤੋਂ ਸਾਹਮਣੇ ਆਏ ਹਨ। ਜਲੰਧਰ ਅੱਜ ਸਾਹਮਣੇ ਆਏ 7 ਪਾਜ਼ੀਟਿਵ ਮਾਮਲਿਆਂ ਤੋਂ ਬਾਅਦ ਇਨ੍ਹਾਂ 17 ਜਿਲ੍ਹੇਆਂ ਵਿਚੋਂ ਦੂਜੇ ਨੰਬਰ ਤੇ ਪਹੁੰਚ ਗਿਆ ਹੈ। ਜਲੰਧਰ ਵਿੱਚ ਹੁਣ ਤੱਕ 22 ਮਾਮਲੇ ਸਾਹਮਣੇ ਆ ਚੁੱਕੇ ਹਨ।

    ਪੰਜਾਬ ਵਿੱਚ ਹੁਣ ਤੱਕ ਕੋਰੋਨਾ ਨਾਲ 12 ਮੌਤਾਂ ਹੋ ਚੁੱਕੀਆਂ ਹਨ। ਸ਼ਕੀ ਮਾਮਲਿਆਂ ਦੀ ਗਿਣਤੀ ਵੱਧ ਕੇ 4282 ਹੋ ਗਈ ਹੈ। 521 ਮਰੀਜਾਂ ਦੀ ਰਿਪੋਰਟ ਹਾਲੇ ਆਉਣੀ ਬਾਕੀ ਹੈ। 2 ਮਰੀਜਾਂ ਦੀ ਹਾਲਤ ਨਾਜ਼ੁਕ ਹੈ ਅਤੇ ਐਕਟਿਵ ਕੇਸ 135 ਹਨ।

    ਸਿਹਤ ਤੇ ਪਰਿਵਾਰ ਭਲਾਈ ਵਿਭਾਗ, ਪੰਜਾਬ (ਕੋਵਿਡ-19)

    12-04-2020 -ਨਮੂਨਿਆਂ ਅਤੇ ਕੇਸਾਂ ਦਾ ਵੇਰਵਾ

    1.ਹੁਣ ਤੱਕ ਸ਼ੱਕੀ ਮਾਮਲਿਆਂ ਦੀ ਗਿਣਤੀ4281
    2.ਜਾਂਚ ਲਈ ਭੇਜੇ ਗਏ ਨਮੂਨਿਆਂ ਦੀ ਗਿਣਤੀ4281
    3.ਹੁਣ ਤੱਕ ਪਾਜ਼ੇਟਿਵ ਪਾਏ ਗਏ ਮਰੀਜ਼ਾਂ ਦੀ ਗਿਣਤੀ170
    4.ਨੈਗੇਟਿਵ ਪਾਏ ਗਏ ਮਰੀਜ਼ਾਂ ਦੀ ਗਿਣਤੀ3590
    5.ਰਿਪੋਰਟ ਦੀ ਉਡੀਕ ਹੈ521
    6.ਠੀਕ ਹੋਏ ਮਰੀਜ਼ਾਂ ਦੀ ਗਿਣਤੀ23
    7.ਐਕਟਿਵ ਕੇਸ135
    8.ਆਕਸੀਜਨ ’ਤੇ ਮਰੀਜ਼ਾਂ ਦੀ ਗਿਣਤੀ02
    9.ਆਈਸੀਯੂ ਵਿਚ ਦਾਖਲ ਮਰੀਜ਼ਾਂ ਦੀ ਗਿਣਤੀ00
    10.ਮਰੀਜ਼ ਜਿਹਨਾਂ ਦੀ ਸਥਿਤੀ ਗੰਭੀਰ ਹੈ ਅਤੇ ਵੈਟੀਲੇਟਰ ’ਤੇ ਹਨ00 
     ਮ੍ਰਿਤਕਾਂ ਦੀ ਕੁੱਲ ਗਿਣਤੀ12

    ਅੱਜ ਸਭ ਤੋਂ ਵੱਧ 7 ਮਾਮਲੇ ਜਲੰਧਰ ਤੋਂ ਆਏ ਸਾਹਮਣੇ

    ਜ਼ਿਲ੍ਹਾਮਾਮਲਿਆਂ ਦੀ ਗਿਣਤੀਟਿੱਪਣੀ
    ਫ਼ਰੀਦਕੋਟ01ਪਾਜ਼ੀਟਿਵ ਕੇਸ ਦੇ ਸੰਪਰਕ
    ਕਪੂਰਥਲਾ01ਨਵੇਂ ਕੇਸ
    ਐਸ.ਏ.ਐਸ.ਨਗਰ03ਪਾਜ਼ੀਟਿਵ ਕੇਸ ਦੇ ਸੰਪਰਕ
    ਜਲੰਧਰ075 ਪਾਜ਼ੀਟਿਵ ਕੇਸ ਦੇ ਸੰਪਰਕ, 1 ਤਬਲੀਗੀ ਜਮਾਤ, 1 ਗੰਭੀਰ ਸਾਹ ਸੰਕਰਮਣ (ਐਸ.ਏ.ਆਰ.ਆਈ.)

    12.4.2020 ਨੂੰ ਕੇਸ:

    • ਆਕਸੀਜਨ’ਤੇ ਮਰੀਜ਼ਾਂ ਦੀ ਗਿਣਤੀ- 00 , ਆਈਸੀਯੂਵਿਚ ਦਾਖਲ ਮਰੀਜ਼ਾਂ ਦੀ ਗਿਣਤੀ-00, ਵੈਂਟੀਲੇਟਰ ’ਤੇਮਰੀਜ਼ਾਂ ਦੀ ਗਿਣਤੀ-00, ਠੀਕ ਕੀਤੇ ਮਰੀਜ਼ਾਂ ਦੀ ਗਿਣਤੀ -03, ਮੌਤਾਂ ਦੀ ਗਿਣਤੀ-00

    ਪੁਸ਼ਟੀ ਹੋਏ ਕੇਸਾਂ ਦੀ ਗਿਣਤੀ

    ਲੜੀ ਨੰ: ਜ਼ਿਲ੍ਹਾਪੁਸ਼ਟੀ ਹੋਏਕੇਸਾਂ ਦੀਗਿਣਤੀਠੀਕ ਹੋਏ ਮਰੀਜ਼ਾਂ ਦੀ  ਗਿਣਤੀਮੌਤਾਂ ਦੀ ਗਿਣਤੀ
    1.ਐਸ.ਏ.ਐਸ. ਨਗਰ5352
    2.ਜਲੰਧਰ2231
    3.ਐਸ.ਬੀ.ਐਸ. ਨਗਰ19131
    4.ਪਠਾਨਕੋਟ1601
    5.ਮਾਨਸਾ1100
    6.ਅੰਮ੍ਰਿਤਸਰ1102
    7.ਲੁਧਿਆਣਾ1012
    8.ਹੁਸ਼ਿਆਰਪੁਰ0711
    9.ਮੋਗਾ0400
    10.ਰੋਪੜ0301
    11.ਫ਼ਰੀਦਕੋਟ0300
    12.ਸੰਗਰੂਰ0200
    13.ਫ਼ਤਹਿਗੜ੍ਹ ਸਾਹਿਬ0200
    14.ਬਰਨਾਲਾ0201
    15.ਪਟਿਆਲਾ0200
    16.ਕਪੂਰਥਲਾ0200
    17.ਮੁਕਤਸਰ0100
     ਕੁੱਲ1702312

    ਸੂਬੇ ਵਿੱਚ ਕੋਰੋਨਾ ਪਾਜ਼ੀਟਿਵ ਆਏ ਮਰੀਜਾਂ ਦੇ ਸੰਪਰਕ ਵਿੱਚ ਆਉਣ ਵਾਲੇ ਲੋਕਾਂ ਨੂੰ ਇਹ ਅਪੀਲ ਹੈ ਕਿ ਉਹ ਸਾਹਮਣੇ ਆਉਣ ਤੇ ਆਪਣੇ ਟੈਸਟ ਕਰਵਾਉਣ। ਇਸ ਮਹਾਂਮਾਰੀ ਨੂੰ ਤਾਂ ਹੀ ਫੈਲਣ ਤੋਂ ਰੋਕਿਆ ਜਾ ਸਕਦਾ ਹੈ।

    ਪੰਜਾਬ ਦਾ ਹਰ ਵੱਡਾ ਅਪਡੇਟ ਸਿੱਧਾ ਤੁਹਾਡੇ ਮੋਬਾਇਲ ‘ਤੇ : ਹੁਣ ਵੱਡੀਆਂ ਖਬਰਾਂ ਸਿੱਧਾ ਆਪਣੇ ਵਟਸਐਪ ‘ਤੇ ਮੰਗਵਾਓ। ਸਾਡੇ ਨੰਬਰ 97687-90001 ਨੂੰ ਆਪਣੇ ਮੋਬਾਇਲ ‘ਚ ਸੇਵ ਕਰੋ। ਆਪਣਾ ਨਾਂ, ਉਮਰ ਅਤੇ ਪੂਰਾ ਅਡਰੈੱਸ ਲਿਖ ਕੇ ਸਾਨੂੰ ਵਟਸਐਪ ਮੈਸੇਜ ਭੇਜੋ। ਤੁਹਾਡੇ ਮੋਬਾਇਲ ‘ਤੇ ਆਵੇਗੀ ਪਲ-ਪਲ ਦੀ ਅਪਡੇਟ ਖਬਰ।