ਹੁਸ਼ਿਆਰਪੁਰ : ਕਿਰਾਏ ਦੀ ਕੋਠੀ ‘ਚ SHO ਲਿਆਇਆ ਔਰਤ, ਮੁਹੱਲਾ ਹੋਇਆ ਇਕੱਠਾ, ਹੰਗਾਮਾ

0
1440

ਹੁਸ਼ਿਆਰਪੁਰ | ਇਥੋਂ ਇਕ ਸ਼ਰਮਨਾਕ ਘਟਨਾ ਸਾਹਮਣੇ ਆਈ ਹੈ। ਹੁਸ਼ਿਆਰਪੁਰ ਵਿਚ ਹਾਈਵੋਲਟੇਜ ਡਰਾਮਾ ਦੇਖਣ ਨੂੰ ਮਿਲਿਆ। ਬਵਾਲ ਦਾ ਕਾਰਨ SHO ਬਣਿਆ, ਜਿਸ ਨੇ ਇਲਾਕੇ ‘ਚ ਕਿਰਾਏ ਉਤੇ ਕੋਠੀ ਲਈ ਹੋਈ ਹੈ। ਉਸ ਵੱਲੋਂ ਕੋਠੀ ‘ਚ ਔਰਤ ਨੂੰ ਲਿਆਉਣ ‘ਤੇ ਇਲਾਕਾ ਵਾਸੀਆਂ ਅਤੇ ਮਕਾਨ ਮਾਲਕ ਵੱਲੋਂ ਹੰਗਾਮਾ ਕੀਤਾ ਗਿਆ। ਮਾਮਲਾ ਪਿੰਡ ਬੁਲੋਵਾਲ ਦਾ ਦੱਸਿਆ ਜਾ ਰਿਹਾ ਹੈ। ਗੁਆਂਢੀਆਂ ਵੱਲੋਂ ਔਰਤ ਲਿਆਈ ਵੇਖ ਕੇ ਮਕਾਨ ਮਾਲਕ ਨੂੰ ਸੂਚਿਤ ਕੀਤਾ ਗਿਆ।

ਪੁਲਿਸ ਪਹਿਲਾਂ ਲੜਕੀ ਨੂੰ ਘਰੋਂ ਕੱਢ ਕੇ ਥਾਣੇ ਲੈ ਗਈ। ਫਿਰ ਕਰੀਬ ਪੌਣੇ ਘੰਟੇ ਬਾਅਦ ਐਸਐਚਓ ਨੂੰ ਕਮਰੇ ਵਿਚੋਂ ਬਾਹਰ ਕੱਢਿਆ। ਲੋਕਾਂ ਦਾ ਦੋਸ਼ ਹੈ ਕਿ ਐੱਸਐੱਚਓ ਅਕਸਰ ਨਵੀਆਂ-ਨਵੀਆਂ ਕੁੜੀਆਂ ਨੂੰ ਕਮਰੇ ਵਿਚ ਲੈ ਕੇ ਆਉਂਦਾ ਹੈ। ਇਸ ਤੋਂ ਇਲਾਕੇ ਦੇ ਲੋਕ ਕਾਫੀ ਪਰੇਸ਼ਾਨ ਸਨ।

ਮਕਾਨ ਮਾਲਕ ਨੇ ਜਦੋਂ ਕੋਠੀ ਦਾ ਕੁੰਡਾ ਖੜਕਾਇਆ ਤਾਂ SHO ਵੱਲੋਂ ਗੇਟ ਨਾ ਖੋਲ੍ਹਿਆ ਗਿਆ, ਉਸ ‘ਤੇ ਮਕਾਨ ਮਾਲਕ ਨੇ ਪੁਲਿਸ ਬੁਲਾ ਲਈ। ਪੁਲਿਸ ਔਰਤ ਅਤੇ SHO ਦੋਵਾਂ ਨੂੰ ਨਾਲ ਲੈ ਗਈ। ਦੱਸਿਆ ਜਾ ਰਿਹਾ ਹੈ ਕਿ ਕਈ ਮਹੀਨਿਆਂ ਤੋਂ SHO ਕੋਲ ਹੀ ਕੋਠੀ ਕਿਰਾਏ ‘ਤੇ ਸੀ। ਕੋਠੀ ਦਾ ਮਾਲਕ ਵੀ ਫੌਜੀ ਦੱਸਿਆ ਜਾ ਰਿਹਾ ਹੈ। ਇਲਾਕਾ ਵਾਸੀਆਂ ਨੇ ਪੁਲਿਸ ‘ਤੇ ਵੀ ਔਰਤ ਅਤੇ SHO ਨੂੰ ਬਚਾਉਣ ਦੇ ਇਲਜ਼ਾਮ ਲਾਏ ਹਨ।

ਜ਼ਿਲ੍ਹੇ ਦੇ ਥਾਣਾ ਬੁੱਲ੍ਹੋਵਾਲ ਦੇ ਐੱਸਐੱਚਓ ਵੱਲੋਂ ਕਿਰਾਏ ਦੇ ਮਕਾਨ ਵਿਚ ਕਥਿਤ ਤੌਰ ‘ਤੇ ਇਕ ਔਰਤ ਨੂੰ ਲੈ ਕੇ ਜਾਣ ਤੋਂ ਬਾਅਦ ਮਾਮਲਾ ਗਰਮਾ ਗਿਆ। ਰਜਿੰਦਰ ਸਿੰਘ ਨੇ ਦੱਸਿਆ ਕਿ ਉਹ ਫ਼ੌਜੀ ਹੈ। ਕਸਬਾ ਬੁੱਲ੍ਹੋਵਾਲ ਦੇ ਦਾਲਮਵਾਲ ਵਿਖੇ ਉਸਦੇ ਮਕਾਨ ਦਾ ਇਕ ਹਿੱਸਾ ਕਿਰਾਏ ਉਤੇ ਥਾਣਾ ਬੁੱਲ੍ਹੋਵਾਲ ਦੇ ਮੁਖੀ ਨੇ ਲਿਆ ਹੋਇਆ ਹੈ। ਮੰਗਲਵਾਰ ਨੂੰ ਉਕਤ ਐੱਸਐੱਚਓ ਕਥਿਤ ਤੌਰ ‘ਤੇ ਇਕ ਔਰਤ ਨੂੰ ਲੈ ਕੇ ਇਸ ਮਕਾਨ ਵਿਚ ਗਿਆ ਸੀ। ਜਦੋਂ ਮਕਾਨ ਮਾਲਕ ਪਹੁੰਚਿਆ ਤਾਂ ਉਸਨੂੰ ਔਰਤ ਦੇ ਇਥੇ ਹੋਣ ਬਾਰੇ ਪਤਾ ਲੱਗਾ।

ਰਾਤ 11 ਵਜੇ ਦੇ ਕਰੀਬ ਇਕ ਲੜਕੀ ਮਕਾਨ ਦੇ ਅੰਦਰੋਂ ਬਾਹਰ ਆਈ। ਹੰਗਾਮੇ ਤੋਂ ਬਾਅਦ ਪੁਲਿਸ ਉਕਤ ਲੜਕੀ ਨੂੰ ਮੌਕੇ ਤੋਂ ਲੈ ਗਈ। ਦੂਸਰੇ ਪਾਸੇ ਘਰ ਦੇ ਮਾਲਕ ਨੇ ਕਿਹਾ ਕਿ ਜੇਕਰ ਪੁਲਿਸ ਨੇ ਕਾਰਵਾਈ ਨਾ ਕੀਤੀ ਤਾਂ ਉਹ ਸੰਘਰਸ਼ ਕਰਨ ਤੋਂ ਵੀ ਪਿੱਛੇ ਨਹੀਂ ਹਟਣਗੇ। ਰਾਤ ਸਵਾ 11 ਵਜੇ ਤਕ ਹੰਗਾਮਾ ਜਾਰੀ ਸੀ।

ਹੁਸ਼ਿਆਰਪੁਰ ‘ਚ ਥਾਣਾ ਬੁੱਲੋਵਾਲ ਦੇ ਐੱਸ.ਐੱਚ.ਓ ਨੂੰ ਦੇਰ ਰਾਤ ਲੋਕਾਂ ਨੇ ਕਮਰੇ ‘ਚ ਲੜਕੀ ਨਾਲ ਰੰਗੇ ਹੱਥੀਂ ਫੜ ਲਿਆ, ਜਿਸ ਤੋਂ ਬਾਅਦ ਲੋਕਾਂ ਨੇ ਪੁਲਿਸ ਨੂੰ ਸੂਚਨਾ ਦਿੱਤੀ। ਡੀਐਸਪੀ ਸੁਰਿੰਦਰ ਪਾਲ, ਡੀਐਸਪੀ ਕੁਲਵੰਤ ਸਿੰਘ ਅਤੇ ਡੀਐਸਪੀ ਬ੍ਰਿਜ ਮੋਹਨ, ਐਸਐਚਓ ਨਰਿੰਦਰ ਅਤੇ ਮਹਿਲਾ ਪੁਲਿਸ ਮੌਕੇ ’ਤੇ ਪਹੁੰਚ ਗਈ।

ਮਕਾਨ ਮਾਲਕ ਔਰਤ ਗੁਰਦੀਪ ਕੌਰ ਨੇ ਦੱਸਿਆ ਕਿ ਉਹ ਪਹਿਲਾਂ ਵੀ ਐਸਐਚਓ ਪੰਕਜ ਸ਼ਰਮਾ ਖ਼ਿਲਾਫ਼ ਐਸਐਸਪੀ ਨੂੰ ਸ਼ਿਕਾਇਤ ਦੇ ਚੁੱਕੀ ਹੈ। ਇਹ ਅਕਸਰ ਨਵੀਆਂ ਕੁੜੀਆਂ ਨੂੰ ਕਮਰੇ ਵਿੱਚ ਲਿਆਉਂਦਾ ਹੈ ਅਤੇ ਗਲਤ ਕੰਮ ਕਰਦਾ ਹੈ। ਇਲਾਕਾ ਵਾਸੀਆਂ ਦੀ ਸ਼ਿਕਾਇਤ ‘ਤੇ ਜਦੋਂ ਉਸ ਨੇ ਐਸਐਚਓ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਐੱਸਐੱਚਓ ਵੱਲੋਂ ਉਸ ਨੂੰ ਝੂਠਾ ਪਰਚਾ ਦਰਜ ਕਰਨ ਦੀ ਧਮਕੀ ਦਿੱਤੀ ਗਈ।

ਦੇਰ ਸ਼ਾਮ ਇਲਾਕਾ ਵਾਸੀਆਂ ਨੇ ਉਸ ਨੂੰ ਦੱਸਿਆ ਕਿ ਐੱਸਐੱਚਓ ਲੜਕੀ ਨੂੰ ਲੈ ਕੇ ਆਇਆ ਹੈ। ਜਦੋਂ ਮੈਂ ਪਰਿਵਾਰ ਸਮੇਤ ਘਰ ਆਈ ਤਾਂ ਐਸਐਚਓ ਦੀ ਕਾਰ ਘਰ ਦੇ ਹੇਠਾਂ ਖੜ੍ਹੀ ਸੀ ਅਤੇ ਕਮਰੇ ਦਾ ਦਰਵਾਜ਼ਾ ਬੰਦ ਸੀ। ਜਦੋਂ ਉਸ ਨੇ ਦਰਵਾਜ਼ਾ ਖੜਕਾਇਆ ਤਾਂ ਐਸਐਚਓ ਨੇ ਦਰਵਾਜ਼ਾ ਨਹੀਂ ਖੋਲ੍ਹਿਆ। ਇਸ ਤੋਂ ਬਾਅਦ ਪੁਲਿਸ ਨੂੰ ਸੂਚਨਾ ਦਿੱਤੀ ਗਈ।

ਪੁਲਿਸ ਨੂੰ ਸੂਚਨਾ ਦੇਣ ‘ਤੇ ਪੁਲਸ ਅਧਿਕਾਰੀ ਮੌਕੇ ‘ਤੇ ਪਹੁੰਚੇ। ਡੀਐਸਪੀ ਨੇ ਬੜੀ ਮੁਸ਼ਕਲ ਨਾਲ ਦਰਵਾਜ਼ਾ ਖੁੱਲ੍ਹਵਾਇਆ ਅਤੇ ਪਹਿਲਾਂ ਲੜਕੀ ਨੂੰ ਥਾਣੇ ਭੇਜ ਦਿੱਤਾ। ਡੀਐਸਪੀ ਸੁਰਿੰਦਰ ਪਾਲ ਨੇ ਦੱਸਿਆ ਕਿ ਪਰਿਵਾਰ ਵਾਲਿਆਂ ਨੇ ਦੱਸਿਆ ਕਿ ਐਸਐਚਓ ਅੰਦਰੋਂ ਕੁੰਡੀ ਨਹੀਂ ਖੋਲ੍ਹ ਰਿਹਾ ਸੀ ਅਤੇ ਇੱਕ ਲੜਕੀ ਅੰਦਰ ਸੀ। ਪਰਿਵਾਰ ਨੂੰ ਸ਼ਿਕਾਇਤ ਦਰਜ ਕਰਵਾਉਣ ਲਈ ਕਿਹਾ ਗਿਆ ਹੈ। ਡੀਐਸਪੀ ਨੇ ਕਿਹਾ ਕਿ ਐਸਐਚਓ ਨੇ ਵੀ ਉਨ੍ਹਾਂ ਦਾ ਫੋਨ ਨਹੀਂ ਚੁੱਕਿਆ। ਲੜਕੀ ਦਾ ਕੀ ਰਿਸ਼ਤਾ ਹੈ, ਇਹ ਤਾਂ ਜਾਂਚ ‘ਚ ਹੀ ਪਤਾ ਲੱਗੇਗਾ।

ਵੇਖੋ ਵੀਡੀਓ