ਜਲੰਧਰ ਦੇ ਮਿੱਠਾ ਬਾਜ਼ਾਰ ਤੋਂ 3 ਹੋਰ ਪਾਜ਼ੀਟਿਵ ਮਾਮਲੇ ਆਏ ਸਾਹਮਣੇ

    0
    847

    ਜਲੰਧਰ . ਕੋਰੋਨਾ ਦੇ ਕੇਸ ਲਗਾਤਾਰ ਜਲੰਧਰ ਸ਼ਹਿਰ ਵਿਚ ਵੱਧ ਰਹੇ ਹਨ। ਮਿੱਠਾ ਬਾਜ਼ਾਰ ਤੋਂ ਅੱਜ 3 ਪਾਜ਼ੀਟਿਵ ਕੇਸ ਸਾਹਮਣੇ ਆਏ ਹਨ। ਹੁਣ ਜ਼ਿਲੇ ਵਿਚ ਮਰੀਜ਼ਾਂ ਦੀ ਕੁਲ ਗਿਣਤੀ 15 ਹੋ ਗਈ ਹੈ। ਰਾਹਤ ਦੀ ਗੱਲ ਇਹ ਹੈ ਕਿ ਅਜੇ ਤੱਕ ਜਲੰਧਰ ਦਾ ਕੋਈ ਇਲਾਕਾ ਹੌਟਸਪੋਟ ਸਥਾਨ ਨਹੀਂ ਬਣ ਸਕਿਆ ਹੈ। ਸਾਨੂੰ ਬਾਕੀ ਨਮੂਨਿਆਂ ਦੀ ਰਿਪੋਰਟ ਆਉਣ ਤੱਕ ਇੰਤਜ਼ਾਰ ਕਰਨਾ ਪਏਗਾ। ਹਾਲੇ ਸੈਕਰਡ ਹਾਰਟ ਹਸਪਤਾਲ ਦੇ 50 ਸਟਾਫ ਮੈਂਬਰ ਦੀ ਰਿਪੋਰਟ ਆਉਣੀ ਬਾਕੀ ਹੈ।

    ਮਿੱਠਾ ਬਾਜ਼ਾਰ ਤੋਂ ਦੀਪਕ, ਉਸਦੀ ਮਾਂ ਸ਼ਕੁੰਤਲਾ ਅਤੇ ਬੇਟਾ ਧਰੁਵ ਵੀ ਕੋਰੋਨਾ ਪਾਜ਼ੀਟਿਵ ਆਏ ਹਨ। ਜਿਸ ਕਾਰਨ ਇਲਾਕੇ ਦੇ ਲੋਕਾਂ ਵਿਚ ਦਹਿਸ਼ਤ ਹੈ, ਕਿਉਂਕਿ ਦੀਪਕ ਨੇ ਖ਼ੁਦ ਕਈ ਦਿਨਾਂ ਤੋਂ ਲੋਕਾਂ ਨੂੰ ਲੰਗਰ ਵੰਡਿਆ ਸੀ। ਦੀਪਕ ਦੇ ਪਾਜ਼ੀਟਿਵ ਆਉਣ ਤੋਂ ਬਾਅਦ ਹੁਣ ਸਾਬਕਾ ਮੰਤਰੀ ਅਵਤਾਰ ਹੈਨਰੀ, ਵਿਧਾਇਕ ਜੂਨੀਅਰ ਬਾਵਾ ਹੈਨਰੀ ਅਤੇ ਉਨ੍ਹਾਂ ਦੇ ਪਰਿਵਾਰ ਦੇ ਬਲੱਡ ਸੈਂਪਲ ਲੈ ਕੇ ਜਾਂਚ ਲਈ ਭੇਜੇ ਜਾਣਗੇ। ਇਸ ਤੋਂ ਇਲਾਵਾ ਉਨ੍ਹਾਂ ਕੌਂਸਲਰਾਂ ਦੇ ਸੈਂਪਲ ਵੀ ਲਏ ਜਾਣਗੇ ਜਿਹੜੇ ਦੀਪਕ ਨਾਲ ਸੰਪਰਕ ਵਿੱਚ ਸਨ।

    Note : ਵਟਸਐਪ ‘ਤੇ ਖਬਰਾਂ ਦੇ ਅਪਡੇਟਸ ਮੰਗਵਾਉਣ ਲਈ 97687-90001 ਨੂੰ ਅਪਣੇ ਮੋਬਾਈਲ ‘ਚ ਸੇਵ ਕਰਕੇ news updates ਮੈਸੇਜ ਕਰੋ ਜਾਂ ਸਾਡੇ WhatsApp ਗਰੁੱਪ ਨਾਲ ਜੁੜਣ ਲਈ  ‘ਤੇ ਕਲਿੱਕ ਕਰੋ।