ਮਹਿਜ 32 ਸਾਲ ਦੀ ਉਮਰ ‘ਚ ਬਣਿਆ 14 ਦੇਸ਼ਾਂ ਦਾ ਜਵਾਈ! ਹੈਰਾਨ ਕਰ ਦੇਵੇਗੀ ਇਸ ਬੰਦੇ ਦੀ ਕਹਾਣੀ

0
374

ਤੁਸੀਂ ਅਕਸਰ ਵਿਆਹੇ ਲੋਕਾਂ ਨੂੰ ਆਪਣੀ ਜ਼ਿੰਦਗੀ ਦੇ ਦੁਖ ਰੋਂਦੇ ਸੁਣਿਆ ਹੋਵੇਗਾ। ਜ਼ਿਆਦਾਤਰ ਲੋਕ ਇਕ ਵਾਰ ਵਿਆਹ ਕਰਨ ਤੋਂ ਬਾਅਦ ਹੀ ਕੰਨ ਫੜ ਲੈਂਦੇ ਹਨ ਪਰ ਇਕ ਅਜਿਹਾ ਵਿਅਕਤੀ ਹੈ ਜਿਸ ਨੇ ਆਪਣੀ ਜ਼ਿੰਦਗੀ ਵਿਚ ਕੁੱਲ 100 ਵਿਆਹ ਕੀਤੇ ਹਨ ਅਤੇ ਕਦੇ ਵੀ ਕਿਸੇ ਪਤਨੀ ਨੂੰ ਤਲਾਕ ਨਹੀਂ ਦਿੱਤਾ।

ਅੱਜ ਅਸੀਂ ਤੁਹਾਨੂੰ ਜਿਸ ਵਿਅਕਤੀ ਬਾਰੇ ਦੱਸਣ ਜਾ ਰਹੇ ਹਾਂ, ਉਸ ਨੇ ਸਭ ਤੋਂ ਵੱਧ ਵਿਆਹ ਕਰਨ ਦਾ ਰਿਕਾਰਡ ਬਣਾਇਆ ਹੈ। ਉਹ ਕੁੱਲ 14 ਦੇਸ਼ਾਂ ਦਾ ਜਵਾਈ ਹੈ ਕਿਉਂਕਿ ਉਸ ਨੇ ਇਨ੍ਹਾਂ ਸਾਰੇ ਦੇਸ਼ਾਂ ਵਿਚ ਵਿਆਹ ਕਰਵਾਇਆ ਹੈ।

ਵਿਅਕਤੀ ਦਾ ਨਾਮ ਜਿਓਵਨੀ ਵਿਗਲੀਓਟੋ (Giovanni Vigliotto) ਹੈ ਅਤੇ ਉਸ ਦੀ ਖਾਸੀਅਤ ਇਹ ਹੈ ਕਿ ਉਸ ਨੇ ਕੁੱਲ 32 ਸਾਲਾਂ ਅੰਦਰ 100 ਵਿਆਹ ਕਰਵਾਏ। ਉਸ ਦੇ ਵਿਆਹ 1949 ਤੋਂ 1981 ਦੇ ਵਿਚਕਾਰ ਹੋਏ ਸਨ।

ਗਿਨੀਜ਼ ਵਰਲਡ ਰਿਕਾਰਡ ਦੀ ਤਰਫੋਂ ਇਸ ਵਿਅਕਤੀ ਦੀ ਵੀਡੀਓ ਸ਼ੇਅਰ ਕਰਕੇ ਦੱਸਿਆ ਗਿਆ ਹੈ ਕਿ ਇਹ ਉਹ ਵਿਅਕਤੀ ਹੈ ਜਿਸ ਨੇ ਇੱਕ ਤੋਂ ਵੱਧ ਵਿਆਹ ਕੀਤੇ ਹਨ। ਇਹ ਵੀ ਕਿਹਾ ਜਾਂਦਾ ਹੈ ਕਿ ਜਿਓਵਨੀ ਵਿਗਲੀਓਟੋ ਉਸ ਦਾ ਅਸਲੀ ਨਾਮ ਨਹੀਂ ਹੈ ਪਰ ਉਸ ਨੇ ਆਪਣੇ ਆਖਰੀ ਵਿਆਹ ਦੌਰਾਨ ਇਹੀ ਨਾਮ ਵਰਤਿਆ ਸੀ।

ਉਸ ਨੇ ਖੁਦ ਦੱਸਿਆ ਕਿ ਉਸ ਦਾ ਜਨਮ 1929 ਵਿੱਚ ਇਟਲੀ ਦੇ ਸ਼ਹਿਰ ਸਿਸਲੀ ਵਿੱਚ ਹੋਇਆ ਸੀ ਅਤੇ ਉਸ ਦਾ ਅਸਲੀ ਨਾਮ ਨਿਕੋਲਾਈ ਪੇਰੂਸਕੋਵ ਹੈ। ਇਸ ਦੇ ਨਾਲ ਹੀ 53 ਸਾਲ ਦੀ ਉਮਰ ‘ਚ ਫੜੇ ਜਾਣ ਤੋਂ ਬਾਅਦ ਵਕੀਲ ਨੇ ਆਪਣਾ ਨਾਂ ਫਰੇਡ ਜ਼ਿੱਪ ਦੱਸਿਆ ਅਤੇ ਜਨਮ ਸਥਾਨ ਨਿਊਯਾਰਕ ਦੱਸਿਆ।

ਕਿਸੇ ਵੀ ਪਤਨੀ ਨੂੰ ਪਤਾ ਨਹੀਂ ਸੀ ਸੱਚਾਈ…

ਜਾਣਕਾਰੀ ਮੁਤਾਬਕ ਇਹ ਵਿਅਕਤੀ ਪਹਿਲੀ ਡੇਟ ਉਤੇ ਹੀ ਔਰਤਾਂ ਨੂੰ ਪ੍ਰਪੋਜ਼ ਕਰਦਾ ਸੀ। ਉਸ ਨੇ ਕੁੱਲ 104-105 ਔਰਤਾਂ ਨਾਲ ਵਿਆਹ ਕੀਤਾ ਅਤੇ ਉਹਨਾਂ ਵਿੱਚੋਂ ਕੋਈ ਵੀ ਇੱਕ ਦੂਜੇ ਨੂੰ ਨਹੀਂ ਜਾਣਦੀ ਸੀ।

ਅਮਰੀਕਾ ਦੇ 27 ਰਾਜਾਂ ਵਿੱਚ ਉਸ ਦੀਆਂ ਪਤਨੀਆਂ ਹਨ, ਜਦੋਂ ਕਿ ਉਹ 14 ਦੇਸ਼ਾਂ ਵਿੱਚ ਵਿਆਹ ਕਰ ਚੁੱਕਾ ਹੈ। ਉਹ ਔਰਤਾਂ ਨਾਲ ਵਿਆਹ ਕਰਵਾ ਕੇ ਉਨ੍ਹਾਂ ਦੇ ਪੈਸੇ ਅਤੇ ਕੀਮਤੀ ਸਮਾਨ ਲੈ ਕੇ ਭੱਜ ਜਾਂਦਾ ਸੀ ਅਤੇ ਮੁੜ ਕੇ ਨਹੀਂ ਦੇਖਦਾ ਸੀ। ਉਹ ਚੋਰ ਉਕਤ ਸਮਾਨ ਬਾਜ਼ਾਰ ‘ਚ ਵੇਚਦਾ ਸੀ ਅਤੇ ਇੱਥੋਂ ਹੀ ਕਿਸੇ ਹੋਰ ਔਰਤ ਨੂੰ ਫਸਾ ਲੈਂਦਾ ਸੀ। 1981 ਵਿਚ ਪੁਲਿਸ ਨੇ ਉਸ ਨੂੰ ਫਲੋਰੀਡਾ ਤੋਂ ਫੜਿਆ ਅਤੇ ਉਸ ਨੂੰ ਸਜ਼ਾ ਮਿਲੀ।