ਅੰਮ੍ਰਿਤਪਾਲ ਤੇ ਪੱਪਲਪ੍ਰੀਤ ਦੀ ਨਵੀਂ CCTV ਫੁਟੇਜ ਆਈ ਸਾਹਮਣੇ ! ਨਵੀਂ ਲੁਕ ‘ਚ ਆਇਆ ਨਜ਼ਰ ! ਵਾਇਰਲ ਹੋ ਰਹੀਆਂ ਤਸਵੀਰਾਂ

0
718

ਨਵੀਂ ਦਿੱਲੀ | ਅੰਮ੍ਰਿਤਪਾਲ ਸਿੰਘ ਦੀ ਗ੍ਰਿਫ਼ਤਾਰੀ ਲਈ ਪੁਲਿਸ ਪੂਰਾ ਜ਼ੋਰ ਲਗਾ ਰਹੀ ਹੈ ਪਰ ਅੰਮ੍ਰਿਤਪਾਲ ਅਜੇ ਵੀ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਹੈ। ਪੁਲਿਸ ਨੇ ਹੁਣ ਤੱਕ ਅੰਮ੍ਰਿਤਪਾਲ ਦੇ ਕਈ ਨਜ਼ਦੀਕੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

ਜਦੋਂ ਤੋਂ ਅੰਮ੍ਰਿਤਪਾਲ ਸਿੰਘ ਫਰਾਰ ਹੈ, ਉਸ ਦੀ ਆਏ ਦਿਨ ਕੋਈ ਨਾ ਕੋਈ ਤਸਵੀਰ ਅਤੇ ਵੀਡੀਓ ਸਾਹਮਣੇ ਆਉਂਦੀ ਰਹਿੰਦੀ ਹੈ। ਹੁਣ ਇਕ ਵਾਰ ਫਿਰ ਤੋਂ 11ਵੇਂ ਦਿਨ ਅੰਮ੍ਰਿਤਪਾਲ ਦੀ ਨਵੀਂ ਵੀਡੀਓ ਵਾਇਰਲ ਹੋ ਰਹੀ ਹੈ, ਜਿਸ ਨੂੰ ਅੰਮ੍ਰਿਤਪਾਲ ਦੱਸਿਆ ਜਾ ਰਿਹਾ ਹੈ। ਪੁਲਿਸ ਸੂਤਰਾਂ ਮੁਤਾਬਕ ਇਹ ਵੀਡੀਓ ਦਿੱਲੀ ਦੀ ਦੱਸੀ ਜਾ ਰਹੀ ਹੈ। ਜਾਣਕਾਰੀ ਮੁਤਾਬਕ ਅੰਮ੍ਰਿਤਪਾਲ ਜਲਦ ਹੀ ਸਿਰੰਡਰ ਕਰ ਸਕਦਾ ਹੈ।

ਸੀਸੀਟੀਵੀ ਫੁਟੇਜ ‘ਚ ਅੰਮ੍ਰਿਤਪਾਲ ਬਿਲਕੁਲ ਨਵੇਂ ਲੁੱਕ ‘ਚ ਨਜ਼ਰ ਆ ਰਿਹਾ ਹੈ। ਦੱਸ ਦਈਏ ਕਿ ਉਸ ਦੇ ਵਾਲ ਖੁੱਲ੍ਹੇ ਹਨ ਅਤੇ ਉਸ ਨੇ ਮੂੰਹ ‘ਤੇ ਮਾਸਕ ਵੀ ਲਾਇਆ ਹੋਇਆ ਹੈ। ਇਸ ਨਵੀਂ CCTV ਵੀਡੀਓ ਵਿਚ ਪਿੱਛੇ ਆ ਰਿਹਾ ਵਿਅਕਤੀ ਪੱਪਲਪ੍ਰੀਤ ਦੱਸਿਆ ਜਾ ਰਿਹਾ ਹੈ।

ਵੇਖੋ ਵੀਡੀਓ