ਮੇਰਠ : ਮਾਮੂਲੀ ਬਹਿਸ ਤੋਂ ਬਾਅਦ ਭਤੀਜੇ ਨੇ ਚਾਚੇ ਦਾ ਕੀਤਾ ਕਤਲ, ਮੋਬਾਇਲ ਵੇਖਣ ਨੂੰ ਲੈ ਕੇ ਹੋਇਆ ਸੀ ਝਗੜਾ

0
365


ਉੱਤਰ ਪ੍ਰਦੇਸ਼/ਮੇਰਠ | ਇਥੋਂ ਰਿਸ਼ਤਿਆਂ ਨੂੰ ਤਾਰ-ਤਾਰ ਕਰਨ ਦੀ ਖਬਰ ਸਾਹਮਣੇ ਆਈ ਹੈ। ਮੇਰਠ ‘ਚ 2 ਹਜ਼ਾਰ ਰੁਪਏ ਦੇ ਮੋਬਾਇਲ ਲਈ ਭਤੀਜੇ ਨੇ ਆਪਣੇ ਚਾਚੇ ਦੀ ਇੱਟ ਮਾਰ ਕੇ ਹੱਤਿਆ ਕਰ ਦਿੱਤੀ। ਸ਼ਨੀਵਾਰ ਨੂੰ ਚਾਚੇ-ਭਤੀਜੇ ਵਿਚਾਲੇ ਕਿਸੇ ਗੱਲ ਨੂੰ ਲੈ ਕੇ ਝਗੜਾ ਹੋ ਗਿਆ। ਇਸ ਤੋਂ ਗੁੱਸੇ ‘ਚ ਆਏ ਚਾਚੇ ਨੇ ਭਤੀਜੇ ਦਾ ਕੀ-ਪੈਡ ਫੋਨ ਸੁੱਟ ਕੇ ਤੋੜ ਦਿੱਤਾ। ਫੋਨ ਟੁੱਟਣ ‘ਤੇ ਭਤੀਜੇ ਨੇ ਗੁੱਸੇ ‘ਚ ਆ ਕੇ ਚਾਚੇ ‘ਤੇ 3-4 ਵਾਰ ਇੱਟ ਮਾਰ ਕੇ ਬੁਰੀ ਤਰ੍ਹਾਂ ਜ਼ਖਮੀ ਕਰ ਦਿੱਤਾ ਤੇ ਉਹ ਬੇਹੋਸ਼ ਹੋ ਗਿਆ।

ਰਿਸ਼ਤੇਦਾਰ ਉਸ ਨੂੰ ਤੁਰੰਤ ਹਸਪਤਾਲ ਲੈ ਗਏ। ਜਿਥੇ ਦੇਰ ਰਾਤ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਪੁਲਿਸ ਨੇ ਮੁਲਜ਼ਮ ਭਤੀਜੇ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਹੈ। ਪੂਰਾ ਮਾਮਲਾ ਲਿਸਾੜੀ ਗੇਟ ਥਾਣਾ ਖੇਤਰ ਦੇ ਸ਼ਿਆਮਨਗਰ ਦਾ ਹੈ।

ਮੁਲਜ਼ਮ ਦੀ ਦਾਦੀ ਸਰਵਰੀ ਨੇ ਦੱਸਿਆ, “ਘਰ ਵਿਚ ਸਿਰਫ਼ ਦੀਨ ਅਤੇ ਇਸਰਾਰ ਹੀ ਸਨ। ਮੈਂ ਮਜ਼ਦੂਰੀ ਕਰਨ ਲਈ ਬਾਹਰ ਗਈ ਹੋਈ ਸੀ। ਦੀਨ ਦੇ ਪਿਤਾ ਘਰ ਦੇ ਇਕ ਹੋਰ ਕਮਰੇ ਵਿਚ ਸੌਂ ਰਹੇ ਸਨ। ਸ਼ਾਮ ਦੇ ਕਰੀਬ 5 ਵੱਜ ਚੁੱਕੇ ਸਨ। ਜਦੋਂ ਮੈਂ ਘਰ ਪਹੁੰਚੀ ਤਾਂ ਮੈਂ ਦੇਖਿਆ “ਇਸਰਾਰ ਦੀ ਲਾਸ਼ ਵਿਹੜੇ ਵਿਚ ਪਈ ਸੀ। ਸਿਰ ਵਿਚੋਂ ਖੂਨ ਨਿਕਲ ਰਿਹਾ ਸੀ। ਕੋਲ ਬੈਠੀ ਮੇਰੀ ਪੋਤੀ ਰੌਂ ਰਹੀ ਸੀ। ਉਸ ਨੇ ਦੱਸਿਆ ਕਿ ਭਾਈ ਦੀਨ ਮੁਹੰਮਦ ਨੇ ਉਸ ਦੇ ਚਾਚੇ ਨੂੰ ਇੱਟ ਮਾਰ ਕੇ ਮਾਰ ਦਿੱਤਾ।