ਜਲੰਧਰ | ਇਕ ਤਾਜ਼ਾ ਖਬਰ ਸਾਹਮਣੇ ਆਈ ਹੈ। ਜਲੰਧਰ ਦੇ ਪਿੰਡ ਨੰਗਲ ਅੰਬੀਆਂ ਵਿਚੋਂ ਬ੍ਰੀਜ਼ਾ ਕਾਰ ਅੰਦਰੋਂ ਅੰਮ੍ਰਿਤਪਾਲ ਦੇ ਕੱਪੜੇ ਮਿਲੇ ਹਨ। ਪੁਲਿਸ ਨੂੰ ਸ਼ੱਕ ਹੈ ਕਿ ਅੰਮ੍ਰਿਤਪਾਲ ਭੇਸ ਬਦਲ ਕੇ ਭੱਜ ਗਿਆ ਹੈ । ਦੱਸ ਦਈਏ ਕਿ ਉਸਦੀ ਭਾਲ ਪਿਛਲੇ 3 ਦਿਨਾਂ ਤੋਂ ਹੋ ਰਹੀ ਹੈ ਪਰ ਅਜੇ ਤਕ ਉਹ ਪੁਲਿਸ ਦੀ ਗ੍ਰਿਫਤ ਵਿਚੋਂ ਬਾਹਰ ਹੈ। ਉਸ ਦੇ ਕਈ ਸਾਥੀ ਵੀ ਕਾਬੂ ਕੀਤੇ ਜਾ ਰਹੇ ਹਨ। ਪੁਲਿਸ ਨੇ ਕਿਹਾ ਕਿ ਪੈਂਟ-ਸ਼ਰਟ ਪਾ ਕੇ ਉਹ ਭੱਜ ਗਿਆ ਹੈ। ਆਈਜੀ ਸੁਖਚੈਨ ਗਿੱਲ ਨੇ ਇਹ ਖੁਲਾਸਾ ਕੀਤਾ।