ਤਿੰਨ ਦਿਨ ਸ੍ਰੀ ਕਰਤਾਰਪੁਰ ਸਾਹਿਬ ‘ਚ ਮੱਥਾ ਨਹੀਂ ਟੇਕ ਸਕਣਗੇ ਗੈਰ ਸਿਖ ਸ਼ਰਧਾਲੂ, ਇਹ ਹੈ ਕਾਰਨ

0
397

ਚੰਡੀਗੜ . ਪਾਕਿਸਤਾਨ ਦੇ ਕਰਤਾਰਪੁਰ ‘ਚ ਸਥਿਤ ਗੁਰੁਦੁਆਰਾ ਦਰਬਾਰ ਸਾਹਿਬ ‘ਚ ਤਿੰਨ ਦਿਨ ਗੈਰ ਸਿੱਖ ਸ਼ਰਧਾਲੂ ਮੱਥਾ ਨਹੀਂ ਟੇਕ ਸਕਣਗੇ। ਇਹ ਫੈਸਲਾ ਪਾਕਿਸਤਾਨ ਦੀ ਇਮਰਾਨ ਖਾਨ ਸਰਕਾਰ ਨੇ ਲਿਆ ਹੈ। ਅਜਿਹਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਮੱਦੇਨਜ਼ਰ ਕੀਤਾ ਗਿਆ ਹੈ।
ਗੁਰੁਦੁਆਰਾ ਦੀ ਪ੍ਰਬੰਧਕੀ ਕਮੇਟੀ ਨਾਲ ਜੁੜੇ ਆਮੀਰ ਹਾਸ਼ਮੀ ਨੇ ਦੱਸਿਆ ਕੀ ਤਿੰਨ ਜਨਵਰੀ ਤੋਂ 5 ਜਨਵਰੀ ਤੱਕ ਗੁਰੁਦੁਆਰਾ ਦਰਬਾਰ ਸਾਹਿਬ ‘ਚ ਗੈਰ ਸਿੱਖਾਂ ਦੇ ਜਾਣ ‘ਤੇ ਰੋਕ ਲਗਾ ਦਿੱਤੀ ਗਈ ਹੈ। ਪ੍ਰਕਾਸ਼ ਦਿਹਾੜੇ ਮੌਕੇ ‘ਤੇ ਦਰਸ਼ਨ ਕਰਨ ਭਾਰਤ ਅਤੇ ਪਾਕਿਸਤਾਨ ਤੋਂ ਵੱਡੀ ਗਿਣਤੀ ‘ਚ ਸਿੱਖ ਸ਼ਰਧਾਲੂਆਂ ਨੇ ਆਉਣਾ ਹੈ। ਸਿੱਖ ਸ਼ਰਧਾਲੂਆਂ ਨੂੰ ਕੋਈ ਦਿੱਕਤ ਨਾ ਆਵੇ ਇਸ ਲਈ ਗੈਰ ਸਿੱਖ ਸ਼ਰਧਾਲੂਆਂ ਦੀ ਐਂਟਰੀ ਇਹਨਾਂ ਤਿੰਨ ਦਿਨਾਂ ਲਈ ਰੋਕੀ ਗਈ ਹੈ। ਇਸ ਨਾਲ ਸਿੱਖ ਸ਼ਰਧਾਲੂ ਜ਼ਿਆਦਾ ਗਿਣਤੀ ‘ਚ ਦਰਸ਼ਨ ਕਰ ਸਕਣਗੇ। ਗੁਰੁਦੁਆਰਾ ਸਾਹਿਬ ‘ਚ ਮੁੱਖ ਸਮਾਗਮ ਪੰਜ ਜਨਵਰੀ  ਨੂੰ ਹੋਵੇਗਾ।
ਕਰਤਾਰਪੁਰ ਸਥਿਤ ਇਸੇ ਗੁਰੁਦੁਆਰਾ ਸਾਹਿਬ ‘ਚ ਗੁਰੂ ਨਾਨਕ ਦੇਵ ਜੀ ਜੋਤੀ ਜੋਤ ਸਮਾਏ ਸਨ। ਇੱਥੇ ਦਰਸ਼ਨ ਵਾਸਤੇ ਗੁਰਦਾਸਪੁਰ ਜ਼ਿਲੇ ਦੇ ਡੇਰਾ ਬਾਬਾ ਨਾਨਕ ਤੋਂ ਕਰਤਾਰਪੁਰ ਨੂੰ ਕੌਰੀਡੋਰ ਰਾਹੀਂ ਜੋੜਿਆ ਗਿਆ ਹੈ।