ਬਾਦਲ ਪਰਿਵਾਰ ’ਤੇ CM ਮਾਨ ਦਾ ਤਿੱਖਾ ਨਿਸ਼ਾਨਾ, ਕਿਹਾ – ਕੁਰਬਾਨੀ ਦੀ ਗੱਲ ਕਰਨ ਵਾਲੇ ਕਚਹਿਰੀ ਜਾਣੋ ਡਰ ਰਹੇ

0
1530

ਸੰਗਰੂਰ/ਧੂਰੀ | ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਧੂਰੀ ਵਿਚ ਸਮਾਗਮ ਦੌਰਾਨ ਬੋਲਦਿਆਂ ਬਾਦਲ ਪਰਿਵਾਰ ’ਤੇ ਤਿੱਖਾ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਕਿਹਾ ਕਿ ਕੁਰਬਾਨੀ ਦੀ ਗੱਲ ਕਰਨ ਵਾਲੇ ਅੱਜ ਕਚਹਿਰੀ ਜਾਣ ਤੋਂ ਡਰ ਰਹੇ ਹਨ। ਜੇ ਸੱਚੇ ਹਨ ਤਾਂ ਡੱਟ ਕੇ ਸਾਹਮਣਾ ਕਰਨ।

ਇਸ ਤੋਂ ਇਲਾਵਾ ਵਿਜੀਲੈਂਸ ਵੱਲੋਂ ਕਾਂਗਰਸੀ ਲੀਡਰਾਂ ’ਤੇ ਕੀਤੀ ਗਈ ਛਾਪੇਮਾਰੀ ’ਤੇ ਬੋਲਦਿਆਂ ਸੀਐਮ ਮਾਨ ਨੇ ਕਿਹਾ ਕਿ ਮੈਂ ਕੋਈ ਬਦਲਾਖੋਰੀ ਦੀ ਰਾਜਨੀਤੀ ਨਹੀਂ ਕਰ ਰਿਹਾ। ਉਨ੍ਹਾਂ ਕਿਹਾ ਕਿ ਜਿੰਨੇ ਜਨਤਾ ਦਾ ਪੈਸਾ ਖਾਧਾ ਹੈ, ਸਰਕਾਰ ਵਿਚ ਰਹਿੰਦਿਆਂ ਭ੍ਰਿਸ਼ਟਾਚਾਰ ਕੀਤਾ ਹੈ, ਉਨ੍ਹਾਂ ਸਾਰਿਆਂ ਨੂੰ ਹਿਸਾਬ ਦੇਣਾ ਪਵੇਗਾ। ਉਨ੍ਹਾਂ ਕਿਹਾ ਕਿ ਭ੍ਰਿਸ਼ਟਾਚਾਰ ਕਿਸੇ ਵੀ ਹਾਲਤ ਵਿਚ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਚਾਹੇ ਉਹ ਮੌਜੂਦਾ ਸਰਕਾਰ ਵਿਚ ਹੋਵੇ ਜਾਂ ਪਿਛਲੀਆਂ ਸਰਕਾਰਾਂ ਦਾ ਕੋਈ ਹੋਵੇ।