ਲੁਧਿਆਣਾ : ਫਿਲਮੀ ਸਟਾਈਲ ‘ਚ ASI ਨੂੰ ਧੱਕਾ ਦੇ ਕੇ ਭੱਜਿਆ ਹਵਾਲਾਤੀ, ਫਿਰ ਇੰਝ ਆਇਆ ਕਾਬੂ

0
364

ਲੁਧਿਆਣਾ | ਖੰਨਾ ਦੇ ਸਰਕਾਰੀ ਹਸਪਤਾਲ ‘ਚ ਕੋਰੋਨਾ ਟੈਸਟ ਕਰਵਾਉਣ ਆਇਆ ਹਵਾਲਾਤੀ ASI ਮਦਾਨ ਨੂੰ ਧੱਕਾ ਦੇ ਕੇ ਫਰਾਰ ਹੋ ਗਿਆ। ਪੁਲਿਸ ਨੇ ਉਸ ਨੂੰ ਫੜਨ ਲਈ ਪਿੱਛਾ ਵੀ ਕੀਤਾ ਪਰ ਉਹ ਨੇੜਲੇ ਘਰਾਂ ਦੀਆਂ ਛੱਤਾਂ ’ਤੇ ਲੁਕ ਗਿਆ। ਸੂਚਨਾ ਮਿਲਦੇ ਹੀ ਡੀਐਸਪੀ ਕਰਨੈਲ ਸੈਣੀ ਵੀ ਮੌਕੇ ’ਤੇ ਪੁੱਜੇ।

ਪੁਲਿਸ ਮੁਲਾਜ਼ਮਾਂ ਨੂੰ ਨੇੜੇ ਆਉਂਦਾ ਦੇਖ ਕੇ ਉਸ ਨੇ ਫਿਲਮੀ ਅੰਦਾਜ਼ ‘ਚ 40 ਫੁੱਟ ਉੱਚੀ ਛੱਤ ਨਾਲ ਲਟਕ ਗਿਆ, ਜਿਸ ਨੂੰ ਪੁਲਿਸ ਮੁਲਾਜ਼ਮਾਂ ਨੇ ਹੇਠਾਂ ਉਤਾਰਿਆ। ਫੜੇ ਗਏ ਵਿਅਕਤੀ ਦੀ ਪਛਾਣ ਆਕਾਸ਼ ਉਰਫ ਕਾਸ਼ੀ ਵਜੋਂ ਹੋਈ ਹੈ। ਉਹ ਚੋਰੀ ਦੀ ਇੱਕ ਵਾਰਦਾਤ ‘ਚ ਫੜਿਆ ਗਿਆ ਸੀ।

ਡੀਐਸਪੀ ਕਰਨੈਲ ਸਿੰਘ ਸੈਣੀ ਨੇ ਦੱਸਿਆ ਕਿ ਜਿਵੇਂ ਹੀ ਉਨ੍ਹਾਂ ਨੂੰ ਪਤਾ ਲੱਗਾ ਕਿ ਹਵਾਲਾਤੀ ਫ਼ਰਾਰ ਹੋ ਗਿਆ ਹੈ ਤਾਂ ਉਹ ਤੁਰੰਤ ਟੀਮ ਸਮੇਤ ਮੌਕੇ ’ਤੇ ਪੁੱਜੇ। ਨੇੜੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ ਗਈ। ਆਸ-ਪਾਸ ਦੇ ਇਲਾਕੇ ‘ਚ ਤਲਾਸ਼ੀ ਲਈ ਗਈ ਤਾਂ ਉਹ ਨੇੜੇ-ਤੇੜੇ ਦੇ ਘਰਾਂ ਦੀ ਛੱਤ ‘ਤੇ ਲੁਕ-ਛਿਪ ਕੇ ਬੈਠਾ ਸੀ।

ਦੱਸ ਦਈਏ ਕਿ ਸੀਸੀਟੀਵੀ ‘ਚ ਦਿਖਾਇਆ ਗਿਆ ਸੀ ਕਿ ਪੁਲਿਸ ਮੁਲਾਜ਼ਮ ਨੂੰ ਧੱਕਾ ਦੇ ਕੇ ਚੋਰ ਤੇਜ਼ੀ ਨਾਲ ਭੱਜ ਗਿਆ ਪਰ ਉਸ ਦਾ ਪਿੱਛਾ ਕਰ ਰਿਹਾ ਏਐਸਆਈ ਕਾਫੀ ਸੁਸਤ ਦਿਖਾਈ ਦਿੱਤਾ। ਉਸ ਦੀ ਉਮਰ ਕਾਰਨ ਏਐਸਆਈ ਉਸ ​​ਦਾ ਤੇਜ਼ੀ ਨਾਲ ਪਿੱਛਾ ਨਹੀਂ ਕਰ ਸਕਦਾ ਸੀ, ਜੋ ਵੀਡੀਓ ਵਿਚ ਵੀ ਦੇਖਿਆ ਗਿਆ ਸੀ।