ਪੰਜਾਬ ‘ਚ ਤਬਲਿਗੀ ਜਮਾਤ ਦੀਆਂ ਦੋ ਔਰਤਾਂ ਆਈਆਂ ਕੋਰੋਨਾ ਪਾਜ਼ੀਟਿਵ

0
1157

ਫ਼ਤਹਿਗੜ੍ਹ ਸਾਹਿਬ . ਖਮਾਣੋਂ ਤਹਿਸੀਲ ਦੇ ਪਿੰਡ ਮਨੈਲੀ ਦੀਆਂ ਦੋ  ਔਰਤਾਂ  ਕੋਰੋਨਾਪਾਜ਼ੀਟਿਵ ਪਾਈਆਂ ਗਈਆਂ ਹਨ। ਦੋਵਾਂ ਨੂੰ ਬਨੂੜ ਦੇ ਗਿਆਨ ਸਾਗਰ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ। ਇਸ ਗੱਲ ਦੀ ਪੁਸ਼ਟੀ ਸਿਵਲ ਸਰਜਨ ਫ਼ਤਹਿਗੜ੍ਹ ਸਾਹਿਬ ਨੇ ਕੀਤੀ ਹੈ।
ਜਾਣਕਾਰੀ ਮੁਤਾਬਕ ਪਿੰਡ ਮਨੈਲੀ ‘ਚ ਤਬਦੀਲੀ ਜਮਾਤ ਨਾਲ ਸਬੰਧਤ 11 ਲੋਕਾਂ ਨੂੰ  ਸਰਕਾਰੀ ਹਸਪਤਾਲ ਖਮਾਣੋਂ ਵਿਖੇ  ਇਕਾਂਤਵਾਸ ਵਿਚ ਰੱਖਿਆ ਹੋਇਆ ਸੀ। ਇਹਨਾਂ ਦੇ ਕੋਰੋਨਾ ਟੈਸਟ ਕੀਤੇ ਗਏ ਸਨ ਜਿਸ ਵਿਚੋਂ ਦੋ ਮਹਿਲਾਵਾਂ ਪਾਜ਼ੀਟਿਵ ਆਈਆਂ ਹਨ। ਹੁਣ ਇਹ ਗਿਆਨ ਸਾਗਰ ਹਸਪਤਾਲ ਬਨੂੜ ਵਿਚ ਜੇਰੇ ਇਲਾਜ ਹਨ। ਦੱਸਣਯੋਗ ਹੈ ਕਿ ਗਿਆਨ ਸਾਗਰ ਹਸਪਤਾਲ ਨੂੰ ਸਰਕਾਰ ਨੇ ਆਈਸੋਲੇਸ਼ਨ ਫੈਸੀਲਿਟੀ ਐਲਾਨ ਦਿੱਤਾ ਸੀ।

Note : ਵਟਸਐਪ ‘ਤੇ ਖਬਰਾਂ ਦੇ ਅਪਡੇਟਸ ਮੰਗਵਾਉਣ ਲਈ 97687-90001 ਨੂੰ ਅਪਣੇ ਮੋਬਾਈਲ ‘ਚ ਸੇਵ ਕਰਕੇ news updates ਮੈਸੇਜ ਕਰੋ ਜਾਂ ਸਾਡੇ WhatsApp ਗਰੁੱਪ ਨਾਲ ਜੁੜਣ ਲਈ  ‘ਤੇ ਕਲਿੱਕ ਕਰੋ।