ਹਰਿਆਣਾ ‘ਚ ਇਨਫਲੂਐਂਜ਼ਾ A ਅਤੇ B ਨੂੰ ਲੈ ਕੇ ਅਲਰਟ : ਹਸਪਤਾਲਾਂ ‘ਚ ਵਧੇ 40 ਫੀਸਦੀ ਮਾਮਲੇ

0
463

ਚੰਡੀਗੜ੍ਹ| ਇਨਫਲੂਐਂਜ਼ਾ A ਅਤੇ B ਦੇ ਵੱਧਦੇ ਖ਼ਤਰੇ ਦੇ ਮੱਦੇਨਜ਼ਰ ਹਰਿਆਣਾ ਨੂੰ ਵੀ ਅਲਰਟ ਕਰ ਦਿੱਤਾ ਗਿਆ ਹੈ। ਸੂਬੇ ਦੇ ਹਸਪਤਾਲਾਂ ‘ਚ 40 ਫੀਸਦੀ ਲੋਕਾਂ ‘ਚ ਇਨਫੈਕਸ਼ਨ ਦੇ ਲੱਛਣ ਦੇਖੇ ਗਏ ਹਨ। ਇਨ੍ਹਾਂ ਹਾਲਾਤਾਂ ਦੇ ਮੱਦੇਨਜ਼ਰ, ਹਰਿਆਣਾ ਦੇ ਗ੍ਰਹਿ ਅਤੇ ਸਿਹਤ ਮੰਤਰੀ ਅਨਿਲ ਵਿਜ ਨੇ ਸਾਰੇ ਕਮਿਊਨਿਟੀ ਅਤੇ ਪ੍ਰਾਇਮਰੀ ਹੈਲਥ ਸੈਂਟਰਾਂ ਅਤੇ ਪ੍ਰਾਈਵੇਟ ਹਸਪਤਾਲਾਂ ਨੂੰ ਅਲਰਟ ਰਹਿਣ ਦੇ ਨਾਲ-ਨਾਲ ਵੱਖ-ਵੱਖ ਫਲੂ OPD ਸ਼ੁਰੂ ਕਰਨ ਲਈ ਕਿਹਾ ਹੈ।

ਸਿਹਤ ਵਿਭਾਗ ਵੱਲੋਂ ਇਨਫੈਕਸ਼ਨ ਦੇ ਇਲਾਜ ਲਈ ਪ੍ਰੋਟੋਕੋਲ ਵੀ ਜਾਰੀ ਕੀਤਾ ਗਿਆ ਹੈ। ਐਂਟੀਬਾਇਓਟਿਕਸ ਦੀ ਜ਼ਿਆਦਾ ਵਰਤੋਂ ਤੋਂ ਸਾਵਧਾਨ ਰਹੋ। ਸਿਹਤ ਵਿਭਾਗ ਦੇ ਅਧਿਕਾਰੀਆਂ ਅਨੁਸਾਰ ਹਸਪਤਾਲਾਂ ਵਿੱਚ ਇਨਫਲੂਐਂਜ਼ਾ ਏ ਅਤੇ ਬੀ ਦੋਵਾਂ ਦੇ ਕੇਸ ਸਾਹਮਣੇ ਆ ਰਹੇ ਹਨ। ਇਸ ਦੇ ਨਾਲ ਹੀ ਬੈਕਟੀਰੀਆ ਅਤੇ ਵਾਇਰਲ ਦੋਵੇਂ ਤਰ੍ਹਾਂ ਦੇ ਕ੍ਰੋਨਿਕ ਅਬਸਟਰਕਟਿਵ ਪਲਮਨਰੀ ਡਿਜ਼ੀਜ਼, ਅਸਥਮਾ ਅਤੇ ਨਿਮੋਨੀਆ ਦੇ ਗੰਭੀਰ ਪ੍ਰਕੋਪ ਵਾਲੇ ਮਰੀਜ਼ ਪਾਏ ਜਾ ਰਹੇ ਹਨ।

ਮਰੀਜ਼ਾਂ ਵਿੱਚ ਖੰਘ, ਜੀਅ ਕੱਚਾ ਹੋਣਾ, ਉਲਟੀਆਂ, ਗਲੇ ਵਿੱਚ ਖਰਾਸ਼, ਬੁਖਾਰ, ਸਰੀਰ ਵਿੱਚ ਦਰਦ ਅਤੇ ਦਸਤ ਵਰਗੇ ਲੱਛਣ ਦੇਖੇ ਜਾ ਸਕਦੇ ਹਨ। ਬੁਖਾਰ ਤਿੰਨ ਦਿਨਾਂ ਦੇ ਅੰਤ ਵਿੱਚ ਘੱਟ ਜਾਂਦਾ ਹੈ, ਪਰ ਖੰਘ ਤਿੰਨ ਹਫ਼ਤਿਆਂ ਤੱਕ ਜਾਰੀ ਰਹਿ ਸਕਦੀ ਹੈ। ਤੇਜ਼ ਬੁਖਾਰ ਅਤੇ ਸਾਹ ਲੈਣ ਵਿੱਚ ਤਕਲੀਫ਼ ਵਾਲੇ ਲੋਕਾਂ ਨੂੰ ਤੁਰੰਤ ਹਸਪਤਾਲਾਂ ਵਿੱਚ ਰਿਪੋਰਟ ਕਰਨ ਲਈ ਕਿਹਾ ਗਿਆ ਹੈ।