ਮਣੀਕਰਨ ਤੋਂ ਬਾਅਦ ਬਿਲਾਸਪੁਰ ‘ਚ ਵੀ ਪੰਜਾਬ ਦੇ ਸ਼ਰਧਾਲੂਆਂ ਦਾ ਹੰਗਾਮਾ, ਚੈਕਿੰਗ ਲਈ ਰੋਕੇ ਜਾਣ ‘ਤੇ ਕੀਤਾ ਚੱਕਾ ਜਾਮ

0
290

ਹਿਮਾਚਲ ਪ੍ਰਦੇਸ਼/ਬਿਲਾਸਪੁਰ| ਕੁੱਲੂ ਜ਼ਿਲ੍ਹੇ ਦੇ ਮਣੀਕਰਨ ਵਿਚ ਲੰਘੀ ਰਾਤ ਵਾਪਰੀ ਘਟਨਾ ਤੋਂ ਬਾਅਦ ਹੁਣ ਹਿਮਾਚਲ ਪ੍ਰਦੇਸ਼ ਦੇ ਬਿਲਾਸਪੁਰ ਵਿਚ ਪੰਜਾਬ ਦੇ ਸ਼ਰਧਾਲੂਆਂ ਨੇ ਹੰਗਾਮਾ ਕਰ ਦਿੱਤਾ ਹੈ। ਬਾਈਕ ਉਤੇ ਜਾ ਰਹੇ ਸ਼ਰਧਾਲੂਆਂ ਨੇ ਚੰਡੀਗੜ੍ਹ-ਮਨਾਲੀ ਨੈਸ਼ਨਲ ਹਾਈਵੇ ਨੂੰ ਸੂਬੇ ਦੇ ਪ੍ਰਵੇਸ਼ ਗਰਾਮੌਦਾ ਵਿਖੇ ਪੁਲਿਸ ਵਲੋਂ ਰੋਕੇ ਜਾਣ ਤੋਂ ਬਾਅਦ ਜਾਮ ਕਰ ਦਿੱਤਾ।

ਇਸ ਜਾਮ ਕਾਰਨ ਹਾਈਵੇ ਲਗਭਗ ਇਕ ਘੰਟਾ ਬੰਦ ਰਿਹਾ। ਸੂਚਨਾ ਮਿਲਣ ਉਤੇ ਡੀਐੱਸਪੀ ਨੈਣਾਂ ਦੇਵੀ ਵਿਕਰਾਂਤ ਬੈਂਸਲ ਮੌਕੇ ਉਤੇ ਪੁੱਜੇ। ਉਨ੍ਹਾਂ ਨੇ ਸ਼ਰਧਾਲੂਆਂ ਨਾਲ ਗੱਲਬਾਤ ਕਰਕੇ ਹਾਈਵੇ ਨੂੰ ਖੁੱਲ੍ਹਵਾਇਆ।
ਇਸ ਤੋਂ ਬਾਅਦ ਬਾਈਕ ਸਵਾਰ ਸ਼ਰਧਾਲੂਆਂ ਉਨ੍ਹਾਂ ਦੀ ਸੁਰੱਖਿਆ ਲਈ ਰੋਕਿਆ ਜਾ ਰਿਹਾ ਸੀ। ਪਰ ਨੌਜਵਾਨ ਭੜਕ ਗਏ ਤੇ ਉਨ੍ਹਾ ਨੇ ਜਾਮ ਲਾ ਦਿੱਤਾ।

ਮਣੀਕਰਨ ਵਿਚ ਕੀ ਹੋਇਆ : ਤੁਹਾਨੂੰ ਦੱਸ ਦਈਏ ਕਿ ਐਤਵਾਰ ਰਾਤ ਲਗਭਗ 12 ਵਜੇ ਪੰਜਾਬ ਦੇ ਨੌਜਵਾਨਾਂ ਨੇ ਧਾਰਮਿਕ ਸ਼ਹਿਰ ਮਣੀਕਰਨ ਵਿਚ ਕਾਫੀ ਹੰਗਾਮਾ ਕੀਤਾ। ਇਸ ਦੌਰਾਨ ਉਨ੍ਹਾਂ ਵਾਹਨਾਂ ਤੇ ਘਰਾਂ ਦੇ ਸ਼ੀਸ਼ੇ ਤੋੜ ਦਿੱਤੇ। ਚਸ਼ਮਦੀਦਾਂ ਅਨੁਸਾਰ ਪੰਜਾਬ ਤੋਂ ਆਏ ਕੁਝ ਸ਼ਰਧਾਲੂਆਂ ਨੇ ਰਾਤ ਸਮੇਂ ਹੱਥਾਂ ਵਿਚ ਝੰਡੇ ਲੈ ਕੇ ਕਾਫੀ ਹੰਗਾਮਾ ਕੀਤਾ।

ਇਸਦੇ ਨਾਲ ਹੀ ਸੂਚਨਾ ਮਿਲਦੇ ਹੀ ਪੁਲਿਸ ਵੀ ਮੌਕੇ ਉਤੇ ਪਹੁੰਚ ਗਈ ਤੇ ਸ਼ਹਿਰ ਵਿਚ ਹੰਗਾਮਾ ਕਰਨ ਵਾਲਿਆਂ ਦੀ ਭਾਲ ਸ਼ੁਰੂ ਕਰ ਦਿੱਤੀ। ਪਰ ਅਜੇ ਤੱਕ ਲੁਟੇਰਿਆਂ ਬਾਰੇ ਕੁਝ ਵੀ ਪਤਾ ਨਹੀਂ ਲੱਗ ਸਕਿਆ। ਪੁਲਿਸ ਦਾ ਕਹਿਣਾ ਹੈ ਕਿ ਹੰਗਾਮਾ ਕਰਨ ਵਾਲਿਆਂ ਨੂੰ ਫੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਹਾਲਾਂਕਿ ਅਜੇ ਤੱਕ ਇਹ ਸਪੱਸ਼ਟ ਨਹੀਂ ਹੋਇਆ ਹੈ ਕਿ ਪੰਜਾਬ ਦੇ ਸੈਲਾਨੀਆਂ ਨੇ ਅਜਿਹਾ ਕਿਉਂ ਕੀਤਾ।