ਉਦੈਪੁਰ| ਉਦੈਪੁਰ ਵਿੱਚ ਇੱਕ ਅਜੀਬ ਮਾਮਲਾ ਸਾਹਮਣੇ ਆਇਆ ਹੈ। ਇੱਥੇ PNB ਬੈਂਕ ਦੇ ਲਾਕਰ (Termite ate currency note) ਵਿੱਚ ਰੱਖੇ 2.15 ਲੱਖ ਰੁਪਏ ਨੂੰ ਸਿਓਂਕ ਨੇ ਚੱਟ ਲਿਆ।
ਬੈਂਕ ਦੀ ਪੁਰਾਣੀ ਕਸਟਮਰ ਸੁਨੀਤਾ ਮਹਿਤਾ ਦੇ ਭਰਾ ਮਨੋਜ ਨੇ ਦੱਸਿਆ ਕਿ ਜਿਵੇਂ ਹੀ ਭੈਣ ਨੇ ਪੈਸੇ ਕੱਢਣ ਲਈ ਲਾਕਰ ਖੋਲ੍ਹਿਆ ਤਾਂ ਪੂਰੇ ਲਾਕਰ ਵਿਚ ਸਿਓਂਕ ਲੱਗੀ ਹੋਈ ਸੀ। ਇਕ ਥੈਲੀ ਵਿਚ 500-500 ਦੇ ਚਾਰ ਬੰਡਲ ਰੱਖੇ ਹੋਏ ਸਨ, ਜਿਨ੍ਹਾਂ ਵਿਚ ਲੱਗਭਗ 2 ਲੱਖ ਤੋਂ ਜ਼ਿਆਦਾ ਰੁਪਏ ਦੱਸੇ ਗਏ ਸਨ। ਘਰ ਜਾਣ ਦੇ ਬਾਅਦ ਜਿਵੇਂ ਹੀ ਪੈਸੇ ਕੱਢ ਕੇ ਦੇਖੇ ਤਾਂ ਉਨ੍ਹਾਂ ਨੂੰ ਸਿਓਂਕ ਲੱਗੀ ਹੋਈ ਸੀ।
ਮਹਿਲਾ ਦੇ ਭਰਾ ਨੇ ਦੱਸਿਆ ਕਿ ਲਾਕਰ ਦੇ ਕੋਲ ਕੰਧ ਕੋਲ ਸਿਓਂਕ ਲੱਗੀ ਹੋਈ ਸੀ। ਪਰ ਬੈਂਕ ਪ੍ਰਸ਼ਾਸਨ ਨੇ ਇਸਨੂੰ ਲੈ ਕੇ ਕੋਈ ਕਦਮ ਨਹੀਂ ਚੁੱਕਿਆ। ਇਸ ਕਾਰਨ ਸਿਓਂਕ ਨੋਟਾਂ ਤੱਕ ਪਹੁੰਚ ਗਈ। ਪੈਸੇ ਸਫੈਦ ਰੰਗ ਦੇ ਕੱਪੜੇ ਵਿਚ ਲਪੇਟ ਕੇ ਰੱਖੇ ਹੋਏ ਸਨ। ਇਸ ਘਟਨਾ ਦੇ ਬਾਅਦ ਬਾਕੀ ਲਾਕਰਾਂ ਵਿਚ ਵੀ ਸਿਓਂਕ ਲੱਗਣ ਦਾ ਸ਼ੱਕ ਜਤਾਇਆ ਜਾ ਰਿਹਾ ਹੈ।
ਬੈਂਕ ਦੇ ਮੈਨੇਜਰ ਪ੍ਰਵੀਨ ਕੁਮਾਰ ਨੇ ਦੱਸਿਆ ਕਿ ਮਾਮਲੇ ਦਾ ਪੂਰਾ ਪਤਾ ਲੱਗਦੇ ਹੀ ਇਸਦੀ ਜਾਣਕਾਰੀ ਉਚ ਅਧਿਕਾਰੀਆਂ ਨੂੰ ਦਿੱਤੀ ਗਈ ਹੈ। ਗਾਹਕ ਨੂੰ ਸ਼ੁੱਕਰਵਾਰ ਨੂੰ ਬੈਂਕ ਬੁਲਾ ਕੇ ਉਸ ਤੋਂ ਪੂਰੇ ਮਾਮਲੇ ਦੀ ਜਾਣਕਾਰੀ ਵੀ ਲਈ ਗਈ ਤਾਂ ਕੇ ਪੂਰੇ ਮਾਮਲੇ ਦਾ ਹੱਲ ਕੀਤਾ ਜਾ ਸਕੇ। ਸਿਓਂਕ ਕਿਨ੍ਹਾਂ ਕਾਰਨਾਂ ਕਰਕੇ ਲੱਗੀ ਇਸਨੂੰ ਲੈ ਕੇ ਬੈਂਕ ਅਧਿਕਾਰੀ ਕੁਝ ਵੀ ਕਹਿਣ ਨੂੰ ਤਿਆਰ ਨਹੀਂ ਹੈ।