ਮੋਹਾਲੀ ‘ਚ ਆਈਲੈਟਸ ਕਰਦੇ ਸਟੂਡੈਂਟ ਨੂੰ ਟੈਂਕਰ ਨੇ ਕੁਚਲਿਆ, ਮਾਪਿਆਂ ਦਾ ਇਕਲੌਤਾ ਸੀ ਸਹਾਰਾ ਕਰਨ

0
456

ਮੋਹਾਲੀ | ਇਥੋਂ ਇਕ ਬੇਹੱਦ ਮੰਦਭਾਗੀ ਖਬਰ ਸਾਹਮਣੇ ਆਈ ਹੈ। ਟੈਂਕਰ ਦੀ ਲਪੇਟ ਵਿਚ ਆਉਣ ਕਾਰਨ 18 ਸਾਲ ਦੇ ਨੌਜਵਾਨ ਦੀ ਜਾਨ ਚਲੀ ਗਈ। ਮ੍ਰਿਤਕ ਦੀ ਪਛਾਣ ਕਰਨ ਸਿੰਘ ਵੱਜੋਂ ਹੋਈ ਹੈ। ਮ੍ਰਿਤਕ ਕਰਨ ਸਿੰਘ ਚੰਡੀਗੜ੍ਹ ‘ਚ ਆਈਲੈਟਸ ਕਰ ਰਿਹਾ ਸੀ। ਉਸ ਦੇ ਪਿਤਾ ਜਸਵਿੰਦਰ ਸਿੰਘ ਨੇ ਦੱਸਿਆ ਕਿ ਉਹ ਉਨ੍ਹਾਂ ਦਾ ਇਕਲੌਤਾ ਪੁੱਤਰ ਸੀ।

ਇਸ ਦੌਰਾਨ ਟੈਂਕਰ ਨੇ ਕਰਨ ਨੂੰ ਆਪਣੀ ਲਪੇਟ ‘ਚ ਲੈ ਲਿਆ। ਟੈਂਕਰ ਦਾ ਟਾਇਰ ਉਸ ਦੇ ਢਿੱਡ ਉਪਰੋਂ ਲੰਘ ਗਿਆ। ਰਾਹਗੀਰਾਂ ਨੇ ਉਸ ਨੂੰ ਡੇਰਾਬੱਸੀ ਦੇ ਸਿਵਲ ਹਸਪਤਾਲ ਪਹੁੰਚਾਇਆ, ਜਿਥੇ ਡਾਕਟਰ ਨੇ ਮ੍ਰਿਤਕ ਕਰਾਰ ਦਿੱਤਾ। ਉਸ ਦੇ ਪਿਤਾ ਨੇ ਵਿਦੇਸ਼ ਜਾਣ ਲਈ ਕੁਝ ਮਹੀਨੇ ਪਹਿਲਾਂ ਪਲਾਟ ਵੇਚ ਕੇ 18 ਲੱਖ ਰੁਪਏ ਇਕੱਠੇ ਕੀਤੇ ਸਨ ਪਰ ਪੁੱਤਰ ਦੀ ਮੌਤ ਨਾਲ ਸਾਰੇ ਸੁਪਨੇ ਟੁੱਟ ਗਏ।

ਉਹ ਆਪਣੀਆਂ ਕਲਾਸਾਂ ਲਾ ਕੇ ਵਾਪਸ ਪਿੰਡ ਆ ਰਿਹਾ ਸੀ ਤੇ ਉਸ ਦਾ ਤਾਇਆ ਦਵਿੰਦਰ ਸਿੰਘ ਉਸ ਨੂੰ ਡੇਰਾਬੱਸੀ ਤੋਂ ਸੈਦਪੁਰਾ ਮੋਟਰਸਾਈਕਲ ’ਤੇ ਲੈ ਗਿਆ ਸੀ ਅਤੇ ਉਹ ਸਟੇਸ਼ਨਰੀ ਲੈਣ ਲਈ ਦੁਕਾਨ ਦੇ ਬਾਹਰ ਖੜ੍ਹਾ ਸੀ। ਜਾਂਚ ਅਧਿਕਾਰੀ ਏ. ਐੱਸ. ਆਈ. ਸਤਵੀਰ ਸਿੰਘ ਅਨੁਸਾਰ ਪੁਲਿਸ ਨੇ ਦਵਿੰਦਰ ਸਿੰਘ ਦੇ ਬਿਆਨਾਂ ’ਤੇ ਟੈਂਕਰ ਚਾਲਕ ਨੂੰ ਗ੍ਰਿਫ਼ਤਾਰ ਕਰ ਕੇ ਉਸ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।