12ਵੀਂ ਜਮਾਤ ਦੇ ਵਿਦਿਆਰਥੀ ਨੂੰ ਪਿਆ ਦਿਲ ਦਾ ਦੌਰਾ, ਮੌਤ, 4 ਭੈਣ-ਭਰਾਵਾਂ ‘ਚੋਂ ਵੱਡਾ ਸੀ ਰਾਜਬੀਰ

0
1408

ਬਟਾਲਾ | ਇਥੋਂ ਮੰਦਭਾਗੀ ਖਬਰ ਸਾਹਮਣੇ ਆਈ ਹੈ। ਇਥੋਂ ਦੇ ਪਿੰਡ ਤਾਰਾ ਦੇ ਇਕ ਨੌਜਵਾਨ ਦੀ ਮੌਤ ਹੋ ਗਈ। ਨੌਜਵਾਨ ਦੀ ਪਛਾਣ ਰਾਜਬੀਰ ਸਿੰਘ (18) ਪੁੱਤਰ ਕਰਮ ਸਿੰਘ ਵਾਸੀ ਤਾਰਾ ਵਜੋਂ ਹੋਈ ਹੈ। ਮ੍ਰਿਤਕ ਰਾਜਬੀਰ ਸਿੰਘ 12ਵੀਂ ਜਮਾਤ ਦੇ ਪੇਪਰ ਦੇ ਰਿਹਾ ਸੀ। ਰਾਜਬੀਰ ਦੇ ਦਾਦਾ ਕਰਨੈਲ ਸਿੰਘ ਤੇ ਪਿਤਾ ਕਰਮ ਸਿੰਘ ਨੇ ਵਿਰਲਾਪ ਕਰਦਿਆਂ ਦੱਸਿਆ ਕਿ 2 ਭਰਾਵਾਂ ਤੇ 2 ਭੈਣਾਂ ਤੋਂ ਸਭ ਤੋਂ ਵੱਡਾ ਰਾਜਬੀਰ ਸਿੰਘ ਬੁੱਧਵਾਰ ਨੂੰ 12ਵੀਂ ਦਾ ਪਹਿਲਾ ਪੇਪਰ ਦੇ ਕੇ ਆਇਆ ਸੀ। ਸਵੇਰੇ ਉਸਨੇ ਛਾਤੀ ਵਿਚ ਦਰਦ ਹੋਣ ਦੀ ਸ਼ਿਕਾਇਤ ਦੱਸੀ।

ਰਾਜਬੀਰ ਨੂੰ ਉਹ ਇਕ ਪ੍ਰਾਈਵੇਟ ਹਸਪਤਾਲ ਲੈ ਕੇ ਗਏ, ਜਿਥੇ ਹਸਪਤਾਲ ਦੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਉਸ ਨੂੰ ਹਾਰਟ ਅਟੈਕ ਆਇਆ। ਪਿੰਡ ਦੇ ਸਰਪੰਚ ਨੇ ਕਿਹਾ ਕਿ ਰਾਜਬੀਰ ਸਿੰਘ ਮਾਪਿਆਂ ਦਾ ਆਗਿਆਕਾਰੀ ਬੱਚਾ ਸੀ। ਇਲਾਕੇ ਦੇ ਹਰ ਪ੍ਰੋਗਰਾਮ ਵਿਚ ਮੁੰਡੇ ਰਾਜਬੀਰ ਕੋਲੋਂ ਹੀ ਦਸਤਾਰਾਂ ਸਜਾਇਆ ਕਰਦੇ ਸਨ। ਮ੍ਰਿਤਕ ਰਾਜਬੀਰ ਸਿੰਘ ਦਾ ਪਿੰਡ ਦੇ ਸ਼ਮਸ਼ਾਨਘਾਟ ਵਿਚ ਸਸਕਾਰ ਕਰ ਦਿੱਤਾ ਗਿਆ।