ਗੈਂਗਸਟਰ ਲਾਰੈਂਸ ਬਿਸ਼ਨੋਈ ਤੇ ਸੰਪਤ ਨਹਿਰਾ ਗੈਂਗ ਦੇ 7 ਸਾਥੀ ਗ੍ਰਿਫਤਾਰ, ਵੱਡੀ ਗੈਂਗਵਾਰ ਨੂੰ ਦੇਣ ਵਾਲੇ ਸੀ ਅੰਜਾਮ

0
281

ਸੂਰਤ | ਇਥੋਂ ਦੀ ਪੁਲਿਸ ਨੂੰ ਵੱਡੀ ਸਫਲਤਾ ਹਾਸਲ ਹੋਈ ਹੈ। ਪੰਜਾਬੀ ਗਾਇਕ ਮੂਸੇਵਾਲਾ ਕਤਲਕਾਂਡ ਦੇ ਦੋਸ਼ੀ ਗੈਂਗਸਟਰ ਲਾਰੈਂਸ ਅਤੇ ਸੰਪਤ ਨਹਿਰਾ ਗੈਂਗ ਦੇ 7 ਸਾਥੀਆਂ ਨੂੰ ਗ੍ਰਿਫਤਾਰ ਕੀਤਾ ਹੈ। ਜਾਣਕਾਰੀ ਮੁਤਾਬਕ ਸਾਰੇ ਮੁਲਜ਼ਮ ਆਪਣੀ ਪਛਾਣ ਲੁਕੋ ਕੇ ਇਕ ਡਰਾਈਵਰ ਨਾਲ ਸੂਰਤ ਦੇ ਸ਼ਾਸ਼ਵਤ ਨਗਰ ਵਿਚ ਰਹਿ ਰਹੇ ਸਨ। ਇਹ ਸਾਰੇ ਰਾਜਸਥਾਨ ‘ਚ ਚੱਲ ਰਹੀ ਗੈਂਗਵਾਰ ਤੋਂ ਬਚਣ ਲਈ ਸੂਰਤ ਭੱਜ ਗਏ ਸਨ ਤੇ ਕਈ ਨਾਜਾਇਜ਼ ਕਾਰੋਬਾਰ ਕਰਦੇ ਹਨ।

ਗ੍ਰਿਫ਼ਤਾਰ ਮੁਲਜ਼ਮਾਂ ਵਿਚੋਂ 1 ਪ੍ਰਵੀਨ ਸਿੰਘ ਰਾਜਸਥਾਨ ਪੁਲਿਸ ਦਾ ਕਾਂਸਟੇਬਲ ਸੀ। ਨੌਕਰੀ ਦੌਰਾਨ ਗੈਂਗ ਦੇ ਮੈਂਬਰਾਂ ਦੀ ਮਦਦ ਕਰਨ ਦੇ ਦੋਸ਼ ਲੱਗੇ ਸਨ ਤੇ ਮੁਅੱਤਲ ਕਰ ਦਿੱਤਾ ਸੀ। ਰਾਜਸਥਾਨ ਦੇ ਝੁੰਝੁਨੂ ਜ਼ਿਲੇ ਦੇ ਪਿਲਾਨੀ ਕਸਬੇ ਦੇ ਦਿਗਪਾਲ ਪਿਲਾਨੀ ਗੈਂਗ ਨਾਲ ਲੜਨ ਕਾਰਨ ਸੂਰਤ ‘ਚ ਲੁਕੇ ਹੋਏ ਹਨ। ਇਥੇ ਉਹ ਟਰੱਕ ਡਰਾਈਵਰ ਦੀ ਮਦਦ ਨਾਲ ਆਪਣੀ ਪਛਾਣ ਛੁਪਾ ਰਹੇ ਹਨ। ਇਸ ਤੋਂ ਬਾਅਦ ਸੂਰਤ ਕ੍ਰਾਈਮ ਬ੍ਰਾਂਚ ਨੇ ਜਾਲ ਵਿਛਾ ਕੇ ਫੜ ਲਿਆ।