ਫਤਿਹਗੜ੍ਹ ਸਾਹਿਬ | ਨਾਬਾਲਗ ਭਤੀਜੀ ਨਾਲ ਰੇਪ ਕਰਨ ਦੇ ਦੋਸ਼ ‘ਚ ਚਾਚੇ ਖਿਲਾਫ ਮਾਮਲਾ ਦਰਜ ਕਰਕੇ ਗ੍ਰਿਫਤਾਰ ਕਰ ਲਿਆ ਹੈ। ਇਸ ਤੋਂ ਪਹਿਲਾਂ ਚਾਚੇ ਦੇ ਡਰੋਂ ਪੀੜਤਾ ਨੇ ਕਿਸੇ ਹੋਰ ਦਾ ਨਾਂ ਲੈ ਕੇ ਮਾਮਲਾ ਦਰਜ ਕਰਵਾਇਆ ਸੀ ਪਰ ਸਖ਼ਤ ਜਾਂਚ ਤੋਂ ਬਾਅਦ ਲੜਕੀ ਨੇ ਸੱਚਾਈ ਦਾ ਖੁਲਾਸਾ ਕੀਤਾ ਅਤੇ ਪੁਲਿਸ ਨੇ ਮੁਲਜ਼ਮ ਚਾਚੇ ਨੂੰ ਗ੍ਰਿਫ਼ਤਾਰ ਕੀਤਾ।
ਪੁਲਿਸ ਨੇ ਦੱਸਿਆ ਕਿ ਬੀਤੇ ਦਿਨੀਂ ਬਿਹਾਰ ਦੀ ਰਹਿਣ ਵਾਲੀ ਇਕ ਔਰਤ ਨੇ ਪੁਲਿਸ ਨੂੰ ਸ਼ਿਕਾਇਤ ਦਿੱਤੀ ਸੀ ਕਿ ਉਹ ਸਰਹਿੰਦ ਵਿਚ ਰਹਿੰਦੀ ਹੈ। ਉਸ ਦੀ 13 ਸਾਲ ਦੀ ਭਤੀਜੀ 2 ਮਹੀਨੇ ਪਹਿਲਾਂ ਪੜ੍ਹਾਈ ਲਈ ਉਸ ਕੋਲ ਆਈ ਸੀ। 3 ਫਰਵਰੀ ਨੂੰ ਭਤੀਜੀ ਨੇ ਭੂਆ ਨੂੰ ਦੱਸਿਆ ਕਿ ਉਸ ਦੇ ਹੱਥ ਤੇ ਮੂੰਹ ਢੱਕ ਕੇ ਉਸ ਨਾਲ ਜਬਰ-ਜ਼ਨਾਹ ਕੀਤਾ।
ਜਦੋਂ ਉਕਤ ਨੌਜਵਾਨ ਨੂੰ ਕਾਬੂ ਕਰਕੇ ਪਛਾਣ ਕਰਨ ਲਈ ਲੜਕੀ ਨੂੰ ਬੁਲਾਇਆ ਤਾਂ ਪੀੜਤਾ ਨੇ ਸੱਚ ਦੱਸ ਦਿੱਤਾ ਕਿ ਉਸ ਦੇ ਚਾਚੇ ਨੇ ਉਸ ਨਾਲ ਜ਼ਬਰਦਸਤੀ ਸਰੀਰਕ ਸਬੰਧ ਬਣਾਏ। ਨਾਬਾਲਿਗਾ ਨੂੰ ਫਤਿਹਗੜ੍ਹ ਸਾਹਿਬ ‘ਚ ਪੇਸ਼ ਕਰਨ ਤੋਂ ਬਾਅਦ ਫੁੱਫੜ ਸੱਜਣ ਸ਼ਰਮਾ ਨੂੰ ਗ੍ਰਿਫਤਾਰ ਕਰ ਲਿਆ ਹੈ।