ਸੰਗਰੂਰ | ਪਿੰਡ ਫਤਿਹਗੜ੍ਹ ਵਿਖੇ ਇਕ ਵਿਦਿਆਰਥੀ ਦੀ ਸਕੂਲ ਵੈਨ ਥੱਲੇ ਆਉਣ ਕਾਰਨ ਦਰਦਨਾਕ ਮੌਤ ਹੋ ਗਈ। ਜਾਣਕਾਰੀ ਅਨੁਸਾਰ ਅਕਾਲ ਅਕੈਡਮੀ ਫਤਿਹਗੜ੍ਹ ਵਿਖੇ 8ਵੀਂ ਕਲਾਸ ਵਿਚ ਪੜ੍ਹਦਾ ਬੱਚਾ ਸਾਹਿਲਪ੍ਰੀਤ ਸਿੰਘ ਪੁੱਤਰ ਗੁਰਤੇਜ ਸਿੰਘ ਵਾਸੀ ਦੋਦੜਾ, ਅਕੈਡਮੀ ਵਿਚੋਂ ਛੁੱਟੀ ਹੋਣ ਉਪਰੰਤ ਸਕੂਲੀ ਵੈਨ ਰਾਹੀਂ ਆਪਣੇ ਪਿੰਡ ਜਾਣ ਲਈ ਚੜ੍ਹਿਆ। ਵਿਦਿਆਰਥੀ ਸਾਹਿਲਪ੍ਰੀਤ ਵੈਨ ਦੀ ਉਡੀਕ ਵਿਚ ਖੜ੍ਹਾ ਸੀ।
ਡਿੱਗਣ ਕਾਰਨ ਉਸ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਵੈਨ ਦਾ ਹੈਲਪਰ ਸੋਮਵਾਰ ਨੂੰ ਛੁੱਟੀ ’ਤੇ ਸੀ। ਫਿਲਹਾਲ ਬੱਚੇ ਦੇ ਮਾਪੇ ਬੱਚੇ ਦੀ ਲਾਸ਼ ਪਿੰਡ ਦੋਦੜਾ ਵਿਖੇ ਲੈ ਗਏ ਹਨ। ਇਸ ਬੱਚੇ ਦੀ ਮੌਤ ਕਾਰਨ ਪੂਰੇ ਹਲਕੇ ਵਿਚ ਸੋਗ ਦੀ ਲਹਿਰ ਹੈ।