ਅੰਮ੍ਰਿਤਸਰ : ਤੇਜ਼ਧਾਰ ਹਥਿਆਰਾਂ ਨਾਲ ਬਜ਼ੁਰਗ ਔਰਤ ਨੂੰ ਅਣਪਛਾਤਿਆਂ ਨੇ ਵੱਢਿਆ

0
482

ਅੰਮ੍ਰਿਤਸਰ | ਪੁਲਿਸ ਥਾਣਾਂ ਝੰਡੇਰ ਅਧੀਨ ਆਉਂਦੇ ਪਿੰਡ ਸੈਸਰਾ ਕਲਾਂ ਵਿਖੇ ਬਜ਼ੁਰਗ ਔਰਤ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ ਗਿਆ। ਐਸਐਚਓ ਸਤਨਾਮ ਸਿੰਘ ਨੇ ਦੱਸਿਆ ਕਿ ਮੈਨੂੰ ਮ੍ਰਿਤਕਾ ਦੇ ਭਰਾ ਦਾ ਫੋਨ ਆਇਆ ਸੀ। ਔਰਤ ਦੀ ਪਛਾਣ ਅਮਰਜੀਤ ਕੌਰ (70 ਸਾਲ) ਪਤਨੀ ਚੰਨਣ ਸਿੰਘ ਵਾਸੀ ਪਿੰਡ ਸੈਸਰਾ ਕਲਾਂ ਵਜੋਂ ਹੋਈ ਹੈ।

ਮ੍ਰਿਤਕਾ ਦੇ ਭਰਾ ਮਹਿੰਦਰ ਸਿੰਘ ਬੱਲ ਵਾਸੀ ਪਿੰਡ ਬੱਲ ਸਚੰਦਰ ਥਾਣਾ ਰਾਜਾਸਾਂਸੀ ਨੇ ਪਰਿਵਾਰਕ ਮੈਂਬਰਾਂ ‘ਤੇ ਆਪਣੀ ਭੈਣ ਦਾ ਕਤਲ ਕਰਨ ਦਾ ਸ਼ੱਕ ਜਤਾਇਆ ਹੈ ਤੇ ਕਿਹਾ ਕਿ ਦੋਸ਼ੀਆਂ ਦੀ ਪਛਾਣ ਕਰਕੇ ਉਨ੍ਹਾਂ ਨੂੰ ਜਲਦ ਗ੍ਰਿਫਤਾਰ ਕੀਤਾ ਜਾਵੇ।

ਪੁਲਿਸ ਪਾਰਟੀ ਜਦੋਂ ਮੌਕੇ ‘ਤੇ ਪਹੁੰਚੀ ਤਾਂ ਵੇਖਿਆ ਕਿ ਔਰਤ ਦੀ ਛਾਤੀ ‘ਤੇ ਤੇਜ਼ਧਾਰ ਹਥਿਆਰ ਦੇ ਨਿਸ਼ਾਨ ਹਨ, ਜਿਸ ‘ਤੇ ਤੁਰੰਤ ਪੁਲਿਸ ਵੱਲੋਂ ਲਾਸ਼ ਨੂੰ ਕਬਜ਼ੇ ਵਿਚ ਲੈ ਲਿਆ ਗਿਆ ਤੇ ਬਾਰੀਕੀ ਨਾਲ ਜਾਂਚ ਸ਼ੁਰੂ ਕਰ ਦਿੱਤੀ ਹੈ। ਪੋਸਟਮਾਰਟਮ ਦੀ ਰਿਪੋਰਟ ਆਉਣ ਉਪਰੰਤ ਹੀ ਅਗਲੀ ਕਾਰਵਾਈ ਨੂੰ ਅਮਲ ਵਿਚ ਲਿਆਂਦਾ ਜਾਵੇਗਾ।