ਕੰਗਨਾ ਰਣੌਤ ਨੇ ਅੰਮ੍ਰਿਤਪਾਲ ਸਿੰਘ ਦਾ ਚੈਲੰਜ ਕੀਤਾ ਕਬੂਲ, ਕਿਹਾ – ਮੈਂ ਖਾਲਿਸਤਾਨ ਦੇ ਮੁੱਦੇ ‘ਤੇ ਡਿਬੇਟ ਕਰਨ ਲਈ ਤਿਆਰ

0
468

ਮੁੰਬਈ | ਅਦਾਕਾਰਾ ਕੰਗਨਾ ਰਣੌਤ ਨੇ ਅਜਨਾਲਾ ਵਿਚ ਪੁਲਿਸ ਨਾਲ ਅੰਮ੍ਰਿਤਪਾਲ ਸਿੰਘ ਦੇ ਸਮਰਥਕਾਂ ਦੀ ਝੜਪ ਤੋਂ ਬਾਅਦ ਹੁਣ ਇਸ ਮਾਮਲੇ ਵਿਚ ਐਂਟਰੀ ਮਾਰ ਦਿੱਤੀ ਹੈ। ਉਸ ਨੇ ਅੰਮ੍ਰਿਤਪਾਲ ਸਿੰਘ ਦਾ ਚੈਲੰਜ ਕਬੂਲ ਕਰ ਲਿਆ ਹੈ।

ਪਹਿਲਾਂ ਵੀ ਕੰਗਨਾ ਰਣੌਤ ਨੇ ਇਕ ਹੋਰ ਪੋਸਟ ਸੋਸ਼ਲ ਮੀਡਿਆ ‘ਤੇ ਸਾਂਝੀ ਕੀਤੀ ਸੀ, ਜਿਸ ‘ਚ ਉਨ੍ਹਾਂ ਕਿਹਾ ਕਿ ” ਮੈਂ ਪਹਿਲਾਂ ਹੀ ਕਹਿ ਚੁੱਕੀ ਹਾਂ ਪਰ ਉਸ ਸਮੇਂ ਮੇਰੇ ਖਿਲਾਫ ਕਈ ਮਾਮਲੇ ਦਰਜ ਕੀਤੇ ਗਏ ਸਨ, ਇੱਥੋਂ ਤੱਕ ਕਿ ਮੇਰੇ ਖਿਲਾਫ ਗ੍ਰਿਫਤਾਰੀ ਵਾਰੰਟ ਵੀ ਜਾਰੀ ਕੀਤੇ ਗਏ ਸਨ। ਪੰਜਾਬ ‘ਚ ਮੇਰੀ ਗੱਡੀ ‘ਤੇ ਹਮਲਾ ਹੋਇਆ ਸੀ। ਪੰਜਾਬ ਵਿੱਚ ਜੋ ਵੀ ਹੋ ਰਿਹਾ ਹੈ, ਮੈਂ 2 ਸਾਲ ਪਹਿਲਾਂ ਭਵਿੱਖਬਾਣੀ ਕਰ ਦਿੱਤੀ ਸੀ। ਮੇਰੇ ‘ਤੇ ਕਈ ਕੇਸ ਦਰਜ ਹੋਏ, ਮੇਰੇ ਖਿਲਾਫ ਗ੍ਰਿਫਤਾਰੀ ਵਾਰੰਟ ਜਾਰੀ ਹੋਏ, ਮੇਰੀ ਕਾਰ ‘ਤੇ ਪੰਜਾਬ ਵਿਚ ਹਮਲਾ ਹੋਇਆ ਪਰ ਹੋਇਆ ਉਹ ਹੀ ਮੈਂ ਜੋ ਉਸ ਸਮੇਂ ਆਖਿਆ ਸੀ।”

ਅਜਨਾਲਾ ਪੁਲਿਸ ਥਾਣੇ ‘ਤੇ ਹੋਏ ਹਮਲੇ ਵਿਚ ਬਾਲੀਵੁੱਡ ਐਕਟ੍ਰੈਸ ਕੰਗਨਾ ਰਣੌਤ ਦੀ ਐਂਟਰੀ ਹੋ ਗਈ ਹੈ। ਕੰਗਨਾ ਨੇ ਸੋਸ਼ਲ ਮੀਡੀਆ ਜ਼ਰੀਏ ਪੰਜਾਬ ਨੂੰ ਟਾਰਗੈੱਟ ਕੀਤਾ ਹੈ। ਕੰਗਨਾ ਨੇ ਲਿਖਿਆ ਪੰਜਾਬ ਵਿਚ ਜੋ ਅੱਜ ਹੋ ਰਿਹਾ ਹੈ, ਉਹ ਮੈਂ 2 ਸਾਲ ਪਹਿਲਾਂ ਦੱਸ ਦਿੱਤਾ ਸੀ। ਹੁਣ ਸਮਾਂ ਆ ਗਿਆ ਹੈ ਕਿ ਨਾਨ-ਖਾਲਿਸਤਾਨੀ ਸਿੱਖਾਂ ਨੂੰ ਆਪਣੀ ਸਥਿਤੀ ਤੇ ਮਨਸ਼ਾ ਸਪੱਸ਼ਟ ਕਰਨੀ ਚਾਹੀਦੀ ਹੈ।

ਉਨ੍ਹਾਂ ਟਵੀਟ ਕਰਕੇ ਕਿਹਾ ਕਿ “ਅੰਮ੍ਰਿਤਪਾਲ ਨੇ ਦੇਸ਼ ਨੂੰ ਖੁੱਲ੍ਹੀ ਚੁਣੌਤੀ ਦਿੱਤੀ ਹੈ ਕਿ ਜੇਕਰ ਕੋਈ ਉਨ੍ਹਾਂ ਨਾਲ ਵਿਚਾਰ-ਵਟਾਂਦਰਾ ਕਰਨ ਲਈ ਤਿਆਰ ਹੈ ਤਾਂ ਉਹ ਖਾਲਿਸਤਾਨ ਦੀ ਮੰਗ ਨੂੰ ਜਾਇਜ਼ ਠਹਿਰਾ ਸਕਦਾ ਹੈ। ਮੈਂ ਹੈਰਾਨ ਹਾਂ ਕਿ ਕਿਸੇ ਨੇ ਵੀ ਇਹ ਚੁਣੌਤੀ ਸਵੀਕਾਰ ਨਹੀਂ ਕੀਤੀ। ਇੱਥੋਂ ਤੱਕ ਕਿ ਕਿਸੇ ਸਿਆਸਤਦਾਨ ਨੇ ਵੀ ਨਹੀਂ। ਜੇ ਮੈਨੂੰ ਖਾਲਿਸਤਾਨੀਆਂ ਵੱਲੋਂ ਕੁੱਟਿਆ/ਮਾਰਿਆ ਜਾਂ ਗੋਲੀ ਨਾ ਮਾਰੀ ਗਈ ਤਾਂ ਮੈਂ ਤਿਆਰ ਹਾਂ”

ਦੱਸ ਦੇਈਏ ਕਿ 23 ਫਰਵਰੀ ਨੂੰ ਅਜਨਾਲਾ ਥਾਣੇ ‘ਚ ਬੰਦੂਕ-ਤਲਵਾਰਾਂ ਨਾਲ ਲੈਸ ਖਾਲਿਸਤਾਨੀ ਸਮਰਥਕਾਂ ਨੇ ਹਮਲਾ ਬੋਲ ਦਿਤਾ ਸੀ। ਇਹ ‘ਵਾਰਿਸ ਪੰਜਾਬ ਦੇ’ ਸੰਗਠਨ ਦੇ ਮੁਖੀ ਭਾਈ ਅੰਮ੍ਰਿਤਪਾਲ ਸਿੰਘ ਦੇ ਸਮਰਥਕ ਸਨ। ਅੰਮ੍ਰਿਤਪਾਲ ਖੁਦ ਵੀ ਉਥੇ ਪਹੁੰਚਿਆ। ਇਹ ਲੋਕ ਅੰਮ੍ਰਿਤਪਾਲ ਦੇ ਕਰੀਬੀ ਸਾਥੀ ਲਵਪ੍ਰੀਤ ਸਿੰਘ ਤੂਫਾਨ ਨੂੰ ਛੁਡਾਉਣ ਦੀ ਮੰਗ ਨੂੰ ਲੈ ਕੇ ਉਥੇ ਪਹੁੰਚੇ ਸਨ।

ਇਸ ਦੌਰਾਨ ਪੁਲਿਸ ਨੇ ਬੈਰੀਕੇਡ ਲਗਾ ਕੇ ਉਨ੍ਹਾਂ ਨੂੰ ਰੋਕ ਦਿੱਤਾ। ਹਾਲਾਂਕਿ ਬਾਅਦ ਵਿਚ ਅੰਮ੍ਰਿਤਪਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪਾਲਕੀ ਲੈ ਕੇ ਉਥੇ ਪਹੁੰਚ ਗਿਆ ਜਿਸ ਨੂੰ ਦੇਖ ਕੇ ਪੁਲਿਸ ਪਿੱਛੇ ਹੱਟ ਗਈ। ਇਸ ਦਾ ਫਾਇਦਾ ਚੁੱਕ ਕੇ ਖਾਲਿਸਤਾਨੀ ਸਮਰਥਕਾਂ ਨੇ ਪੁਲਿਸ ਵਾਲਿਆਂ ਨੂੰ ਕੁੱਟਿਆ ਤੇ ਥਾਣੇ ਅੰਦਰ ਵੜ ਗਏ।