ਵੱਡੀ ਖਬਰ : ਪੁਲਿਸ ਤੇ ਗੈਂਗਸਟਰਾਂ ‘ਚ ਮੁੱਠਭੇੜ ਦਰਮਿਆਨ 2 ਗੈਂਗਸਟਰ ਢੇਰ, 1 ਜ਼ਖਮੀ

0
2626

ਫਤਿਹਗੜ੍ਹ ਸਾਹਿਬ | ਇਥੇ ਬੱਸੀ ਪਠਾਣਾਂ ਵਿਚ ਪੁਲਿਸ ਤੇ ਗੈਂਗਸਟਰਾਂ ਵਿਚਾਲੇ ਇਨਕਾਊਂਟਰ ਵਿਚ 2 ਗੈਂਗਸਟਰ ਢੇਰ ਹੋ ਗਏ ਤੇ 1 ਜ਼ਖਮੀ ਹੋ ਗਿਆ ਜੋ ਗੱਡੀ ਵਿਚ ਫਰਾਰ ਹੋ ਰਹੇ ਸਨ। ਇਸ ਦੌਰਾਨ 2 ਪੁਲਿਸ ਕਰਮਚਾਰੀਆਂ ਨੂੰ ਵੀ ਗੋਲੀਆਂ ਲੱਗੀਆਂ। ਇਸ ਤੋਂ ਪਹਿਲਾਂ ਵੀ ਪੰਜਾਬ ਵਿਚ ਗੈਂਗਸਟਰਾਂ ਨੂੰ ਇਸੇ ਤਰ੍ਹਾਂ ਢੇਰ ਕੀਤਾ ਗਿਆ ਹੈ। ਇਹ ਪੁਲਿਸ ਦੀ ਵੱਡੀ ਕਾਰਵਾਈ ਦੱਸੀ ਜਾ ਰਹੀ ਹੈ। AGTF ਵਲੋਂ ਪੂਰਾ ਸਹਿਯੋਗ ਦਿੱਤਾ ਗਿਆ। ਮਾਰਕੀਟ ਵਿਚ ਹੀ ਇਹ ਮੁੱਠਭੇੜ ਹੋਈ।