ਲੁਧਿਆਣਾ : ਮਾਮੂਲੀ ਝਗੜੇ ‘ਤੇ ਚਾਚੇ ਨੇ ਭਤੀਜੇ ਨੂੰ ਨਹਿਰ ‘ਚ ਸੁੱਟ ਕੇ ਦਿੱਤੀ ਦਰਦਨਾਕ ਮੌਤ, ਪੀਤੀ ਹੋਈ ਸੀ ਸ਼ਰਾਬ

0
824

ਲੁਧਿਆਣਾ | ਇਥੇ ਇਕ ਖੌਫਨਾਕ ਘਟਨਾ ਸਾਹਮਣੇ ਆਈ ਹੈ, ਜਿਸ ਵਿਚ ਭਤੀਜੇ ਨੂੰ ਉਸਦੇ ਚਾਚੇ ਬੱਲੀ ਤੇ ਰਿਸ਼ਤੇਦਾਰ ਰਵੀ ਵਾਸੀ ਧਕਾ ਕਾਲੋਨੀ ਨੇ ਨਹਿਰ ‘ਚ ਸੁੱਟ ਕੇ ਮਾਰ ਦਿੱਤਾ। ਮਾਛੀਵਾੜਾ ਪੁਲਿਸ ਕੋਲ ਰਾਮਜੀ ਦਾਸ ਵਾਸੀ ਪਿੰਡ ਪਵਾਤ ਨੇ ਬਿਆਨ ਦਰਜ ਕਰਵਾਏ ਕਿ ਉਹ ਮਜ਼ਦੂਰੀ ਕਰਦਾ ਹੈ ਅਤੇ ਨਹਿਰ ਕਿਨਾਰੇ ਖੇਤਾਂ ਵਿਚ ਫਸਲ ਨੂੰ ਪਾਣੀ ਲਗਾ ਰਿਹਾ ਸੀ ਕਿ ਉਸ ਨੂੰ ਕਿਸੇ ਵਿਅਕਤੀ ਨੇ ਦੱਸਿਆ ਕਿ ਨਹਿਰ ਪਵਾਤ ਨੇੜੇ ਹੀ 3 ਵਿਅਕਤੀ ਜਿਨ੍ਹਾਂ ਨੇ ਸ਼ਰਾਬ ਪੀਤੀ ਹੋਈ ਹੈ, ਉਹ ਆਪਸ ਵਿਚ ਝਗੜ ਰਹੇ ਹਨ।

ਮੌਕੇ ’ਤੇ ਜਾ ਕੇ ਦੇਖਿਆ ਤਾਂ 2 ਵਿਅਕਤੀ ਜਿਨ੍ਹਾਂ ਨੇ ਇਕ ਨੌਜਵਾਨ ਨੂੰ ਲੱਤਾਂ, ਬਾਹਾਂ ਤੋਂ ਫੜਿਆ ਹੋਇਆ ਸੀ, ਉਸ ਨੂੰ ਨਹਿਰ ‘ਚ ਸੁੱਟ ਦਿੱਤਾ। ਪਾਣੀ ਦਾ ਤੇਜ਼ ਵਹਾਅ ਹੋਣ ਕਾਰਨ ਨੌਜਵਾਨ ਨਹਿਰ ‘ਚ ਰੁੜ੍ਹ ਗਿਆ। ਨੌਜਵਾਨ ਨੇ ਬਚਣ ਲਈ ਬਹੁੁਤ ਰੌਲਾ ਪਾਇਆ ਪਰ ਕਿਸੇ ਨੂੰ ਤੈਰਨਾ ਨਹੀਂ ਸੀ ਆਉਂਦਾ, ਜਿਸ ਕਾਰਨ ਉਸ ਨੂੰ ਬਚਾਇਆ ਨਹੀਂ ਜਾ ਸਕਿਆ।

Govinda's death: Proper safety measures not followed; helmet could have  saved him, say kin | Cities News,The Indian Express

ਨੌਜਵਾਨ ਨੂੰ ਨਹਿਰ ‘ਚ ਸੁੱਟਣ ਵਾਲਿਆਂ ਦੀ ਪਛਾਣ ਹੋ ਗਈ ਹੈ। ਅੱਜ ਸਵੇਰੇ ਸਰਹਿੰਦ ਨਹਿਰ ‘ਚੋਂ ਬੰਟੀ ਦੀ ਲਾਸ਼ ਬਰਾਮਦ ਹੋਈ, ਜਿਸ ਨੂੰ ਪੁਲਿਸ ਨੇ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ। ਥਾਣਾ ਮੁਖੀ ਇੰਸਪੈਕਟਰ ਦਵਿੰਦਰਪਾਲ ਸਿੰਘ ਨੇ ਦੱਸਿਆ ਕਿ ਕਤਲ ਕਰਨ ਦੇ ਕਥਿਤ ਦੋਸ਼ ਹੇਠ ਪੁਲਿਸ ਨੇ ਉਕਤ ਦੋਵਾਂ ਵਿਅਕਤੀਆਂ ਖਿਲਾਫ਼ ਕੇਸ ਦਰਜ ਕੀਤਾ ਹੈ ਤੇ ਗ੍ਰਿਫ਼ਤਾਰ ਕਰ ਲਿਆ ਹੈ।