ਲੁਧਿਆਣਾ : ਟੀ-ਸਟੀਲ ਦੀ ਆੜ ‘ਚ ਗਾਂਜਾ ਵੇਚਦਾ ਗ੍ਰਿਫਤਾਰ, ਜ਼ਮਾਨਤ ‘ਤੇ ਜੇਲੋਂ ਆਇਆ ਸੀ ਬਾਹਰ

0
445


ਲੁਧਿਆਣਾ |
ਥਾਣਾ ਦੁੱਗਰੀ ਦੀ ਪੁਲਿਸ ਨੇ ਟੀ-ਸਟਾਲ ਦੀ ਦੁਕਾਨ ਦੀ ਆੜ ‘ਚ ਗਾਂਜੇ ਦੀ ਤਸਕਰੀ ਕਰਨ ਵਾਲੇ ਇਕ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ ਹੈ। ਮੁਲਜ਼ਮ ਕੋਲੋਂ 2 ਕਿਲੋ ਗਾਂਜਾ ਬਰਾਮਦ ਕਰਕੇ ਕੇਸ ਦਰਜ ਕਰ ਲਿਆ ਹੈ। ਮੁਲਜ਼ਮ ਦੀ ਪਛਾਣ ਸਿਕੰਦਰ ਸਾਹਨੀ ਵਜੋਂ ਹੋਈ ਹੈ।

Punjab: Drug peddler held in Khanna, 80kg ganja seized | Ludhiana News -  Times of India


ਪੁਲਿਸ ਨੇ ਉਸ ਨੂੰ ਅਦਾਲਤ ਵਿਚ ਪੇਸ਼ ਕਰਕੇ ਇਕ ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਹੈ। ਥਾਣਾ ਦੁੱਗਰੀ ਦੇ ਏਐਸਆਈ ਬਲਦੇਵ ਸਿੰਘ ਨੇ ਦੱਸਿਆ ਕਿ ਮੁਲਜ਼ਮਾਂ ਖ਼ਿਲਾਫ਼ ਪਹਿਲਾਂ ਵੀ ਨਸ਼ਾ ਤਸਕਰੀ ਦੇ 6 ਕੇਸ ਦਰਜ ਹਨ। ਮੁਲਜ਼ਮ ਕਈ ਸਾਲਾਂ ਤੋਂ ਦੁਕਾਨ ਚਲਾ ਰਿਹਾ ਹੈ ਅਤੇ ਨਸ਼ੇ ਦੀ ਸਪਲਾਈ ਦਾ ਧੰਦਾ ਕਰ ਰਿਹਾ ਸੀ। ਅਧਿਕਾਰੀਆਂ ਨੇ ਦੱਸਿਆ ਕਿ ਉਹ 2021 ਵਿਚ ਜੇਲ੍ਹ ਤੋਂ ਬਾਹਰ ਆਇਆ ਸੀ।

Where can I buy weed in Bhopal? - Quora