ਅੰਮ੍ਰਿਤਪਾਲ ਸਿੰਘ ਦਾ ਵੱਡਾ ਬਿਆਨ, ਕਿਹਾ- ਪੁਲਿਸ ਨੇ ਕਾਹਲੀ ‘ਚ ਸਾਡੇ ‘ਤੇ ਕੇਸ ਦਰਜ ਕੀਤਾ, ਹੁਣ ਖਮਿਆਜ਼ਾ ਭੁਗਤਣਾ ਪਵੇਗਾ

0
667

ਅੰਮ੍ਰਿਤਸਰ | ਵਾਰਿਸ ਪੰਜਾਬ ਦੇ ਮੁਖੀ ਤੇ ਸਿੱਖ ਪ੍ਰਚਾਰਕ ਅੰਮ੍ਰਿਤਪਾਲ ਅਤੇ ਉਨ੍ਹਾਂ ਦੇ ਸਾਥੀਆਂ ‘ਤੇ ਕੁੱਟਮਾਰ ਦਾ ਪਰਚਾ ਦਰਜ ਹੋਣ ਤੋਂ ਬਾਅਦ ਮਾਮਲਾ ਸ਼ਾਂਤ ਹੁੰਦਾ ਨਜ਼ਰ ਨਹੀਂ ਆ ਰਿਹਾ। 2 ਸਾਥੀਆਂ ਦੀਆਂ ਗ੍ਰਿਫਤਾਰੀਆਂ ਦੀਆਂ ਚਰਚਾਵਾਂ ਤੋਂ ਵਿਚਾਲੇ ਅੰਮ੍ਰਿਤਪਾਲ ਸਿੰਘ ਨੇ ਪਿੰਡ ਜੱਲੂਪੁਰ ਖੈੜਾ ‘ਚ ਸਿੱਖ ਜਥੇਬੰਦੀਆਂ ਦਾ ਇਕੱਠ ਕੀਤਾ। ਗੱਲਬਾਤ ਕਰਦੇ ਹੋਏ ਕਿਹਾ ਕਿ ਪੁਲਿਸ ਨੇ ਕਾਹਲੀ ‘ਚ ਮਾਮਲਾ ਤਾਂ ਦਰਜ ਕਰ ਲਿਆ ਹੈ ਹੁਣ ਇਸ ਦਾ ਖਮਿਆਜ਼ਾ ਭੁਗਤਣਾ ਪਵੇਗਾ।

ਇਕ ਦਿਨ ਪਹਿਲਾਂ ਅੰਮ੍ਰਿਤਪਾਲ ਸਿੰਘ ਤੇ ਉਨ੍ਹਾਂ ਦੇ 5 ਸਾਥੀਆ ਖ਼ਿਲਾਫ ਤਰਨਤਾਰਨ ‘ਚ ਕੁੱਟਮਾਰ ਦਾ ਮਾਮਲਾ ਦਰਜ ਕੀਤਾ ਗਿਆ ਸੀ। ਦੱਸਿਆ ਜਾ ਰਿਹਾ ਹੈ ਕਿ ਇਸੇ ਕੇਸ ਵਿਚ 2 ਦੀ ਗ੍ਰਿਫਤਾਰੀ ਹੋਈ ਹੈ। ਅੱਜ ਅੰਮ੍ਰਿਤਪਾਲ ਸਿੰਘ ਨੇ ਇੰਸਟਾਗ੍ਰਾਮ ‘ਤੇ ਪੋਸਟ ਸ਼ੇਅਰ ਕਰਕੇ ਸੰਗਤ ਨੂੰ ਜੱਲੂਪੁਰ ਖੇੜਾ ਦੇ ਗੁਰਦੁਆਰਾ ਸਾਹਿਬ ਪਹੁੰਚਣ ਨੂੰ ਕਿਹਾ। ਸੈਂਕੜੇ ਲੋਕ ਪਿੰਡ ਪਹੁੰਚੇ।


ਮੀਡੀਆ ਨਾਲ ਗੱਲਬਾਤ ਕਰਦੇ ਹੋਏ ਅੰਮ੍ਰਿਤਪਾਲ ਸਿੰਘ ਨੇ ਕਿਹਾ ਕਿ ਸਾਡੇ ਜਥੇ ਦੇ 2 ਸਿੰਘਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਸੇ ਦੇ ਰੋਸ ਵਜੋਂ ਇੱਥੇ ਬੁਲਾਇਆ ਹੈ। ਸ਼ਾਮ 4 ਵਜੇ ਅਸੀਂ ਗੁਰਮਤਾ ਕਰਾਂਗੇ ਅਤੇ ਤੈਅ ਕਰਾਂਗੇ ਕਿ ਅੱਗੇ ਕੀ ਕਰਨਾ ਹੈ। ਅੰਮ੍ਰਿਤਪਾਲ ਨੇ ਕਿਹਾ – ਕਿਸੇ ਨੌਜਵਾਨ ਦੀ ਕੁੱਟਮਾਰ ਕਰਨ ਦੇ ਮੇਰੇ ਉੱਤੇ ਇਲਜ਼ਾਮ ਲੱਗੇ ਹਨ ਪਰ ਮੈਨੂੰ ਕਿਸੇ ਗੱਲ ਦਾ ਪਤਾ ਵੀ ਨਹੀਂ ਹੈ ਕਿ ਘਟਨਾ ਕੀ ਹੋਈ ਹੈ। ਇਹ ਸਾਰਾ ਕੁਝ ਰਾਜਨੀਤਿਕ ਸਾਜ਼ਿਸ਼ ਤਹਿਤ ਹੋ ਰਿਹਾ ਹੈ।


ਅੰਮ੍ਰਿਤਪਾਲ ਨੇ ਇਹ ਵੀ ਕਿਹਾ ਕਿ ਅਸੀਂ ਨੌਜਵਾਨਾਂ ਦਾ ਨਸ਼ਾ ਛੁਡਾ ਰਹੇ ਹਾਂ ਜਿਸ ਕਰਕੇ ਨਸ਼ੇ ਦੇ ਵਪਾਰੀ ਰਾਜਨੀਤਿਕ ਸਾਜ਼ਿਸ਼ ਕਰਕੇ ਸਾਨੂੰ ਫਸਾ ਰਹੇ ਹਨ। ਮੈਂ ਆਪਣੇ ਘਰ ਬੈਠਾ ਹਾਂ ਮੇਰੇ ‘ਤੇ ਕੋਈ ਛਾਪੇਮਾਰੀ ਨਹੀਂ ਹੋਈ ਪਰ ਮੇਰੇ ਸਾਥੀਆਂ ‘ਤੇ ਛਾਪੇਮਾਰੀ ਹੋ ਰਹੀ ਹੈ। ਪੁਲਿਸ ਨੇ ਕਾਹਲੀ ਕਰਕੇ ਮਾਮਲਾ ਤਾਂ ਦਰਜ ਕਰ ਲਿਆ ਹੈ, ਇਸ ਦਾ ਖਮਿਆਜ਼ਾ ਵੀ ਭੁਗਤਣਾ ਪਵੇਗਾ।

ਵੇਖੋ ਵੀਡੀਓ