ਟਰੰਪ ਨੇ ਦੂਜੀ ਵਾਰ ਕਰਵਾਇਆ ਕੋਰੋਨਾ ਟੈਸਟ, ਰਿਪੋਰਟ ਆਈ ਨੈਗੇਟਿਵ

0
916

ਦਿੱਲੀ . ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਕੋਰੋਨਾਵਾਇਰਸ ਟੈਸਟ ਇਕ ਵਾਰ ਫਿਰ ਤੋਂ ਨੈਗੇਟਿਵ ਆਇਆ ਹੈ। ਵ੍ਹਾਈਟ  ਹਾਊਸ ਦੇ ਫਿਜ਼ੀਸ਼ੀਅਨ ਸੀਆਨ ਕੋਨਲੇ ਨੇ ਲਿਖਿਆ ਹੈ ਕਿ ਅੱਜ ਸਵੇਰੇ ਰਾਸ਼ਟਰਪਤੀ ਦਾ ਕੋਰੋਨਾਵਾਇਰਸ ਟੈਸਟ ਫਿਰ ਕੀਤਾ ਗਿਆ ਸੀ ਜਿਸ ਵਿਚ ਨਵੀਂ ਛੇਤੀ ਨਤੀਜੇ ਦੇਣ ਵਾਲੀ ਟੈਸਟ ਵਿਧੀ ਵਰਤੀ ਗਈ। ਉਹ ਸਿਹਤਮੰਦ ਹਨ ਤੇ ਉਹਨਾਂ ਵਿਚ ਕੋਈ ਲੱੱਛਣ ਨਹੀਂ ਪਾਏ ਗਏ। ਸੈਂਪਲ ਸਿਰਫ ਇਕ ਮਿੰਟ ਵਿਚ ਲਿਆ ਗਿਆ ਤੇ ਟੈਸਟ ਰਿਜ਼ਲਟ ਵੀ 15 ਮਿੰਟਾਂ ਵਿਚ ਆ ਗਏ।


ਪਿਛਲੇ ਦਿਨੀਂ ਪ੍ਰੈਸ ਕਾਨਫਰੰਸ ਦੌਰਾਨ ਰਾਸ਼ਟਰਪਤੀ ਟਰੰਪ ਨੇ ਕੋਰੋਨਾ ਨਾਲ ਲੜਾਈ ਵਿਚ ਨਰਸਿੰਗ ਹੋਮਾਂ ਵਾਸਤੇ ਨਵੀਂਆਂ ਗਾਈਡਲਾਈਨਜ਼ ਐਲਾਨੀਆਂ ਸਨ। ਪਹਿਲੀਆਂ ਗਾਈਡਲਾਈਨਜ਼ ਦੇ ਨਾਲ ਹੀ ਨਵੀਂਆਂ ਲਾਗੂ ਹਨ ਜਿਸ ਵਿਚ ਕਿਹਾ ਗਿਆ ਹੈ ਕਿ ਕੋਈ ਵੀ ਮੈਡੀਕਲ ਤੌਰ ‘ਤੇ ਗੈਰ ਲੋੜੀਂਦਾ ਵਿਅਕਤੀ ਨਰਸਿੰਗ ਹੋਮਾਂ ਵਿਚ ਦਾਖਲ ਨਹੀਂ ਹੋਣ ਦਿੱਤਾ ਜਾਵੇਗਾ।

Note : ਵਟਸਐਪ ‘ਤੇ ਖਬਰਾਂ ਦੇ ਅਪਡੇਟਸ ਮੰਗਵਾਉਣ ਲਈ 97687-90001 ਨੂੰ ਅਪਣੇ ਮੋਬਾਈਲ ‘ਚ ਸੇਵ ਕਰਕੇ news updates ਮੈਸੇਜ ਕਰੋ ਜਾਂ ਸਾਡੇ WhatsApp ਗਰੁੱਪ ਨਾਲ ਜੁੜਣ ਲਈ  ‘ਤੇ ਕਲਿੱਕ ਕਰੋ।