ਜਲੰਧਰ : ਓਵਰਡੋਜ਼ ਨੇ ਇਕ ਹੋਰ ਮਾਪਿਆਂ ਦਾ ਜਵਾਨ ਪੁੱਤ ਲਿਆ ਖੋਹ, ਖੇਤਾਂ ‘ਚ ਮਿਲਿਆ ਲਾਵਾਰਿਸ ਹਾਲਤ ‘ਚ

0
816

ਜਲੰਧਰ | ਥਾਣਾ ਮਕਸੂਦਾਂ ਅਧੀਨ ਆਉਂਦੇ ਪਿੰਡ ਅਮਾਨਤਪੁਰ ‘ਚ ਖੇਤਾਂ ‘ਚੋਂ ਅਣਪਛਾਤੇ ਨੌਜਵਾਨ ਦੀ ਲਾਸ਼ ਮਿਲੀ ਹੈ, ਇਸ ਨਾਲ ਇਲਾਕੇ ‘ਚ ਸਨਸਨੀ ਫੈਲ ਗਈ। ਲੋਕਾਂ ਦਾ ਕਹਿਣਾ ਹੈ ਕਿ ਨੌਜਵਾਨ ਦੀ ਮੌਤ ਨਸ਼ੇ ਦੀ ਓਵਰਡੋਜ਼ ਨਾਲ ਹੋਈ ਹੈ ਤੇ ਕਿਹਾ ਕਿ ਅਕਸਰ ਇਥੇ ਨੌਜਵਾਨ ਅਤੇ ਬੱਚੇ ਵੀ ਆ ਕੇ ਨਸ਼ੇ ਕਰਦੇ ਹਨ ਪਰ ਪੁਲਿਸ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਜਾਂਦੀ। ਪੰਜਾਬ ਵਿਚ ਨਸ਼ਿਆਂ ਨਾਲ ਰੋਜ਼ ਮੌਤ ਦੀਆਂ ਖਬਰਾਂ ਆ ਰਹੀਆਂ ਹਨ, ਜੋ ਕਿ ਚਿੰਤਾ ਦਾ ਵਿਸ਼ਾ ਹੈ।