ਦਿਮਾਗ ਪੜ੍ਹਨ ਵਾਲੀ ਲੜਕੀ ਸੁਹਾਨੀ ਸ਼ਾਹ ‘ਤੇ ਭੜਕੇ ਬਾਗੇਸ਼ਵਰ ਧਾਮ ਵਾਲੇ ਬਾਬਾ, ਕਿਹਾ- ਕੱਚ ਚਮਕਦਾਰ ਤਾਂ ਹੋ ਸਕਦਾ ਪਰ ਚਮਤਕਾਰ ਨੀਂ ਕਰ ਸਕਦਾ

0
372

ਮੱਧ ਪ੍ਰਦੇਸ਼। ਆਪਣੇ ਚਮਤਕਾਰਾਂ ਨਾਲ ਸੋਸ਼ਲ ਮੀਡੀਆ ਉਤ ਹਰ ਵੇਲੇ ਚਰਚਾ ਦਾ ਵਿਸ਼ਾ ਬਣੇ ਰਹਿਣ ਵਾਲੇ ਬਾਗੇਸ਼ਵਰ ਧਾਮ ਵਾਲੇ ਬਾਬਾ ਧੀਰੇਂਦਰ ਕ੍ਰਿਸ਼ਨ ਸ਼ਾਸਤਰੀ ਇਸ ਵਾਰ ਦਿਮਾਗ ਪੜ੍ਹਨ ਵਾਲੀ ਕੁੜੀ ਸੁਹਾਨੀ ਸ਼ਾਹ ਉਤੇ ਭੜਕ ਗਏ ਹਨ।

ਇਕ ਵਾਇਰਲ ਵੀਡੀਓ ਵਿਚ ਬਾਗੇਸ਼ਵਰ ਬਾਬਾ ਸੁਹਾਨੀ ਸ਼ਾਹ ਨੂੰ ਕਹਿ ਰਹੇ ਹਨ ਕਿ ਕੱਚ ਜਿੰਨਾ ਮਰਜ਼ੀ ਚਮਕਦਾਰ ਹੋਵੇ ਪਰ ਉਹ ਚਮਤਕਾਰ ਨਹੀਂ ਕਰ ਸਕਦਾ। ਧੀਰੇਂਦਰ ਸ਼ਾਸਤਰੀ ਕਿਹਾ ਕਿ ਇਕ ਦੋ ਟ੍ਰਿਕਾਂ ਨਾਲ ਤੁੱਕਾ ਲਾ ਕੇ ਤਾਂ ਇਕ ਦੋ ਵਾਰ ਦੱਸਿਆ ਜਾ ਸਕਦਾ ਹੈ ਪਰ ਐਥੇ ਤਾਂ ਹਰ ਰੋਜ਼ 500 ਤੋਂ ਹਜ਼ਾਰ ਲੋਕ ਆਉਂਦੇ ਨੇ। ਜਿਨ੍ਹਾਂ ਦੇ ਨਾਂ ਦਾ ਪਰਚਾ ਖੋਲ੍ਹਿਆ ਜਾਂਦਾ ਹੈ।

ਧੀਰੇਂਦਰ ਬਾਬਾ ਨੇ ਕਿਹਾ ਕਿ ਕੱਚ ਤੇ ਮਣੀ ਵਿਚ ਜ਼ਮੀਨ ਆਸਮਾਨ ਦਾ ਫਰਕ ਹੁੰਦਾ, ਕੱਚ ਚਮਕ ਤਾਂ ਸਕਦੈ ਪਰ ਚਮਤਕਾਰ ਨਹੀਂ ਕਰ ਸਕਦਾ।