ਸਾਬਕਾ CM ਸਵ. ਬੇਅੰਤ ਸਿੰਘ ਦੇ ਪੁੱਤਰ ਦੀ ਕੋਠੀ ਖ਼ਾਲੀ ਕਰਵਾਉਣ ਗਈ ਟੀਮ ਸੁਰੱਖਿਆ ਮੁਲਾਜ਼ਮਾਂ ਦੇ ਵਿਰੋਧ ਪਿੱਛੋਂ ਖਾਲੀ ਹੱਥ ਮੁੜੀ, ਪ੍ਰਸ਼ਾਸਨ ਨੇ ਦਿੱਤੇ ਸਨ ਨਿਰਦੇਸ਼

0
244

ਚੰਡੀਗੜ੍ਹ | ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਪੁੱਤਰ ਨੂੰ ਵੱਖ-ਵੱਖ ਕਾਰਨਾਂ ਕਰਕੇ ਬੀਤੇ ਵਰ੍ਹੇ SDM ਸੈਂਟਰਲ ਸੰਯਮ ਗਰਗ ਵੱਲੋਂ ਕੋਠੀ ਖਾਲੀ ਕਰਨ ਦਾ ਨੋਟਿਸ ਭੇਜਿਆ ਗਿਆ ਸੀ।

ਮੌਜੂਦਾ ਸਮੇਂ ਇਸ ਕੋਠੀ ਵਿਚ ਸਾਬਕਾ ਮੁੱਖ ਮੰਤਰੀ ਦਾ ਪੁੱਤਰ ਤੇਜ ਪ੍ਰਕਾਸ਼ ਸਿੰਘ ਰਹਿੰਦਾ ਹੈ। ਨੋਟਿਸ ਦੀ ਮਿਆਦ ਖਤਮ ਹੋਣ ਦੇ ਬਾਵਜੂਦ ਕੋਠੀ ਖਾਲੀ ਨਹੀਂ ਕੀਤੀ ਤਾਂ ਮੰਗਲਵਾਰ ਨੂੰ ਇਨਫੋਰਸਮੈਂਟ ਟੀਮ ਮੌਕੇ ‘ਤੇ ਪਹੁੰਚ ਗਈ। ਟੀਮ ਨੇ ਕਾਰਵਾਈ ਸ਼ੁਰੂ ਕੀਤੀ ਤਾਂ ਕੋਠੀ ਵਿਚ ਮੌਜੂਦ ਸੁਰੱਖਿਆ ਮੁਲਾਜ਼ਮਾਂ ਨੇ ਵਿਰੋਧ ਕੀਤਾ, ਜਿਸ ਕਾਰਨ ਟੀਮ ਨੂੰ ਖਾਲੀ ਹੱਥ ਪਰਤਣਾ ਪਿਆ।

ਤੇਜ ਪ੍ਰਕਾਸ਼ ਸਿੰਘ ਨੂੰ ਇਹ ਕੋਠੀ ਨਵੰਬਰ 2010 ਵਿਚ ਅਲਾਟ ਹੋਈ ਸੀ। ਪਿਛਲੇ ਸਾਲ ਵੱਖ-ਵੱਖ ਕਾਰਨਾਂ ਕਰਕੇ ਐਸਡੀਐਮ ਸੈਂਟਰਲ ਸੰਯਮ ਗਰਗ ਵੱਲੋਂ ਕੋਠੀ ਖਾਲੀ ਕਰਨ ਦਾ ਨੋਟਿਸ ਭੇਜਿਆ ਗਿਆ ਸੀ। ਇਹ ਨੋਟਿਸ ਐਸਡੀਐਮ ਦੁਆਰਾ ਪਬਲਿਕ ਪਰਿਸਿਸ (ਅਣਅਧਿਕਾਰਤ ਕਬਜ਼ਾਧਾਰੀਆਂ ਨੂੰ ਬੇਦਖ਼ਲ ਕਰਨ) ਐਕਟ, 1971 ਦੀ ਧਾਰਾ 5 ਦੀ ਉਪ ਧਾਰਾ 1 ਦੇ ਤਹਿਤ ਜਾਰੀ ਕੀਤਾ ਗਿਆ ਸੀ।

ਕੋਠੀ ‘ਚ ਰਹਿੰਦੇ ਲੋਕਾਂ ਨੂੰ ਸਮਾਂ ਵੀ ਦਿੱਤਾ ਗਿਆ ਸੀ ਪਰ ਉਨ੍ਹਾਂ ਨੇ ਮਿੱਥੇ ਸਮੇਂ ‘ਚ ਕੋਠੀ ਖਾਲੀ ਨਹੀਂ ਕੀਤੀ, ਜਿਸ ਤੋਂ ਬਾਅਦ 23 ਜਨਵਰੀ ਨੂੰ ਐਸ.ਡੀ.ਐਮ ਵੱਲੋਂ ਦੁਬਾਰਾ ਨੋਟਿਸ ਜਾਰੀ ਕਰਕੇ ਅਸਟੇਟ ਦਫ਼ਤਰ ਦੇ ਇਕ ਸਬ-ਇੰਸਪੈਕਟਰ ਨੂੰ ਕੋਠੀ ਖਾਲੀ ਕਰਨ ਦੀ ਜ਼ਿੰਮੇਵਾਰੀ ਸੌਂਪੀ।