ਲੁਧਿਆਣਾ| ਦੋਰਾਹਾ ਨਹਿਰ ਕੰਢੇ ਝਾੜੀਆਂ ‘ਚ ਇੱਕ ਨਾਬਾਲਗ ਲੜਕੀ ਨਾਲ ਜਬਰ-ਜ਼ਨਾਹ ਕੀਤਾ ਗਿਆ। ਕਰੀਬ 12 ਸਾਲਾਂ ਦੀ ਲੜਕੀ ਨਾਲ ਜਬਰ-ਜ਼ਨਾਹ ਕੀਤਾ ਗਿਆ। ਲੋਕਾਂ ਨੇ ਮੌਕੇ ‘ਤੇ ਹੀ ਕਥਿਤ ਦੋਸ਼ੀ ਨੂੰ ਕਾਬੂ ਕਰ ਕੇ ਪੁਲਿਸ ਹਵਾਲੇ ਕੀਤਾ
ਜਾਣਕਾਰੀ ਅਨੁਸਾਰ ਢੰਡਾਰੀ ਤੋਂ 12 ਸਾਲਾਂ ਦੀ ਲੜਕੀ ਸਟੇਸ਼ਨਰੀ ਦਾ ਸਾਮਾਨ ਵੇਚਣ ਦੋਰਾਹਾ ਆਉਂਦੀ ਸੀ ਅਤੇ ਨਹਿਰ ਕੋਲ ਖੜ੍ਹ ਕੇ ਸਾਮਾਨ ਵੇਚਦੀ ਸੀ। ਦੋਰਾਹਾ ਦੇ ਜ਼ੈਲਦਾਰ ਮੁਹੱਲੇ ਦਾ ਰਹਿਣ ਵਾਲਾ ਜਸਵਿੰਦਰ ਸਿੰਘ ਲਾਡੀ ਲੜਕੀ ਨੂੰ ਝਾੜੀਆਂ ‘ਚ ਲੈ ਗਿਆ ਅਤੇ ਜਬਰ-ਜ਼ਨਾਹ ਕੀਤਾ।