ਅਹਿਮ ਖਬਰ : ਪੰਜਾਬ ਪੁਲਿਸ ‘ਚ ਨਿਕਲੀਆਂ ਨੌਕਰੀਆਂ, ਜਲਦੀ ਕਰ ਲਵੋ ਅਪਲਾਈ, ਪੜ੍ਹੋ ਪੂਰਾ ਪ੍ਰੋਸੈੱਸ

0
15959

ਚੰਡੀਗੜ੍ਹ | ਪੰਜਾਬ ਦੇ ਨੌਜਵਾਨਾਂ ਲਈ ਖੁਸ਼ਖਬਰੀ ਭਰੀ ਖਬਰ ਆਈ ਹੈ। ਪੰਜਾਬ ਪੁਲਿਸ ਵਿਚ 1746 ਅਸਾਮੀਆਂ ਲਈ ਭਰਤੀ ਕੱਢੀ ਦਿੱਤੀ ਹੈ। ਕਾਂਸਟੇਬਲ ਅਤੇ ਸਬ-ਇੰਸਪੈਕਟਰ ਦੀਆਂ ਅਸਾਮੀਆਂ ਲਈ ਇਹ ਭਰਤੀ ਹੈ।

ਸਬ-ਇੰਸਪੈਕਟਰ ਦੇ ਅਹੁਦਿਆਂ ਲਈ ਅਰਜ਼ੀਆਂ 7 ਫਰਵਰੀ ਨੂੰ ਸ਼ਾਮ 7 ਵਜੇ ਤੋਂ ਸ਼ੁਰੂ ਹੋਣਗੀਆਂ, ਯਾਨੀ ਅੱਜ ਤੋਂ 28 ਫਰਵਰੀ ਇਸ ਦੀ ਆਖਰੀ ਤਰੀਕ ਰੱਖੀ ਗਈ ਹੈ। ਸਬ-ਇੰਸਪੈਕਟਰ ਦੀ ਚੋਣ ਤਿੰਨ ਪੜਾਵਾਂ ਦੀ ਪ੍ਰਕਿਰਿਆ ਰਾਹੀਂ ਕੀਤੀ ਜਾਵੇਗੀ। ਪਹਿਲੇ ਪੜਾਅ ਵਿੱਚ ਕੰਪਿਊਟਰ ਆਧਾਰਿਤ ਲਿਖਤੀ ਪ੍ਰੀਖਿਆ ਹੋਵੇਗੀ, ਜਿਸ ਦੇ ਅੰਕਾਂ ਦੇ ਆਧਾਰ ‘ਤੇ ਸਰੀਰਕ ਮਾਪ ਟੈਸਟ ਲਈ ਸੱਦਾ ਭੇਜਿਆ ਜਾਵੇਗਾ। ਇਸ ਤੋਂ ਬਾਅਦ ਦਸਤਾਵੇਜ਼ ਦੀ ਤਸਦੀਕ ਹੋਵੇਗੀ। ਸਬ-ਇੰਸਪੈਕਟਰ ਲਈ ਉਮਰ ਹੱਦ 18 ਤੋਂ 28 ਸਾਲ ਤੈਅ ਕੀਤੀ ਗਈ ਹੈ। ਸਿਰਫ਼ ਗ੍ਰੈਜੂਏਟ ਉਮੀਦਵਾਰ ਹੀ ਇਸ ਲਈ ਅਪਲਾਈ ਕਰ ਸਕਦੇ ਹਨ।

ਸਬ-ਇੰਸਪੈਕਟਰ ਦੇ ਅਹੁਦਿਆਂ ਲਈ ਅਰਜ਼ੀਆਂ 7 ਫਰਵਰੀ ਤੋਂ ਸ਼ੁਰੂ ਹੋਣਗੀਆਂ, ਜਦੋਂ ਕਿ ਕਾਂਸਟੇਬਲ ਦੇ ਅਹੁਦੇ ਲਈ ਅਰਜ਼ੀਆਂ 15 ਫਰਵਰੀ ਤੋਂ ਸ਼ੁਰੂ ਹੋਣਗੀਆਂ।ਪੰਜਾਬ ਪੁਲਿਸ ਦੀ ਅਧਿਕਾਰਤ ਵੈੱਬਸਾਈਟ punjabpolice.gov.in ‘ਤੇ ਜਾ ਕੇ ਤੁਸੀਂ ਅਪਲਾਈ ਕਰ ਸਕਦੇ ਹੋ।

ਕਾਂਸਟੇਬਲ ਦੇ ਅਹੁਦਿਆਂ ਲਈ 15 ਫਰਵਰੀ ਤੋਂ ਅਰਜ਼ੀਆਂ ਆਉਣੀਆਂ ਸ਼ੁਰੂ ਹੋ ਜਾਣਗੀਆਂ ਅਤੇ ਇਸਦੀ ਆਖਰੀ ਮਿਤੀ 8 ਮਾਰਚ ਰਾਤ 11.55 ਵਜੇ ਤੱਕ ਨਿਰਧਾਰਤ ਕੀਤੀ ਗਈ ਹੈ। ਕਾਂਸਟੇਬਲ ਦੇ ਅਹੁਦੇ ਲਈ ਅਪਲਾਈ ਕਰਨ ਵਾਲੇ ਉਮੀਦਵਾਰ ਦੀ ਉਮਰ 18 ਤੋਂ 28 ਸਾਲ ਦੇ ਵਿਚਕਾਰ ਹੋਣੀ ਚਾਹੀਦੀ ਹੈ। ਉਸੇ ਮਾਨਤਾ ਪ੍ਰਾਪਤ ਬੋਰਡ ਤੋਂ ਸਿਰਫ਼ 12ਵੀਂ ਪਾਸ ਉਮੀਦਵਾਰ ਹੀ ਇਸ ਲਈ ਅਪਲਾਈ ਕਰ ਸਕਦੇ ਹਨ।