ਬਲਾਤਕਾਰ ਦੀ ਕੋਸ਼ਿਸ਼ ਕਰਨ ਵਾਲੇ ਨੌਜਵਾਨ ਦੇ ਬੁੱਲ੍ਹਾਂ ਨੂੰ ਮਹਿਲਾ ਨੇ ਦੰਦਾਂ ਨਾਲ ਚੱਬਿਆ, ਫਿਰ ਲਹੂ-ਲੂਹਾਨ ਹੋਏ ਨੂੰ ਫੜ ਕੇ ਲੈ ਗਈ ਥਾਣੇ

0
408

ਮੇਰਠ। ਉਤਰ ਪ੍ਰਦੇਸ਼ ਦੇ ਮੇਰਠ ਵਿੱਚ ਬਲਾਤਕਾਰ ਕਰਨ ਆਏ ਵਿਅਕਤੀ ਨੂੰ ਇੱਕ ਔਰਤ ਨੇ ਚੰਗਾ ਸਬਕ ਸਿਖਾਇਆ। ਜਦੋਂ ਮੁਲਜ਼ਮ ਨੇ ਔਰਤ ਨੂੰ ਫੜ ਕੇ ਜ਼ਬਰਦਸਤੀ ਚੁੰਮਣ ਦੀ ਕੋਸ਼ਿਸ਼ ਕੀਤੀ ਤਾਂ ਔਰਤ ਨੇ ਆਪਣੇ ਬਚਾਅ ਵਿੱਚ ਦੰਦਾਂ ਨਾਲ ਉਸ ਦੇ ਬੁੱਲ੍ਹ ਵੱਢ ਦਿੱਤੇ। ਜਿਸ ਤੋਂ ਬਾਅਦ ਦੋਵਾਂ ਵਿਚਾਲੇ ਜ਼ਬਰਦਸਤ ਝੜਪ ਹੋ ਗਈ ਅਤੇ ਔਰਤ ਨੇ ਰੌਲਾ ਪਾ ਦਿੱਤਾ। ਪਿੰਡ ਵਾਸੀਆਂ ਦੀ ਮਦਦ ਨਾਲ ਔਰਤ ਨੇ ਦੋਸ਼ੀ ਨੂੰ ਫੜ ਕੇ ਥਾਣੇ ਲਿਆਂਦਾ।

ਇਹ ਘਟਨਾ ਮੇਰਠ ਦੇ ਦੌਰਾਲਾ ਥਾਣਾ ਖੇਤਰ ਦੀ ਹੈ, ਜਿੱਥੇ ਇੱਕ ਔਰਤ ਖੇਤ ਵਿੱਚ ਕੰਮ ਕਰ ਰਹੀ ਸੀ। ਔਰਤ ਨੂੰ ਇਕੱਲੀ ਦੇਖ ਕੇ ਮੋਹਿਤ ਨਾਂ ਦੇ ਵਿਅਕਤੀ ਦੀ ਨੀਅਤ ਫਿਰ ਗਈ। ਉਸ ਨੇ ਔਰਤ ਨਾਲ ਬਲਾਤਕਾਰ ਕਰਨ ਦੀ ਕੋਸ਼ਿਸ਼ ਕੀਤੀ। ਔਰਤ ਨੂੰ ਖੇਤ ਵਿੱਚ ਸੁੱਟ ਲਿਆ ਅਤੇ ਜ਼ਬਰਦਸਤੀ ਚੁੰਮਣ ਦੀ ਕੋਸ਼ਿਸ਼ ਕਰਨ ਲੱਗਾ। ਪਰ ਔਰਤ ਨੇ ਸਮਝਦਾਰੀ ਦਿਖਾਉਂਦੇ ਹੋਏ ਆਪਣੇ ਆਪ ਨੂੰ ਬਚਾਉਣ ਲਈ ਦੋਸ਼ੀ ਦੇ ਬੁੱਲ੍ਹ ਵੱਢ ਲਏ। ਜਿਸ ਤੋਂ ਬਾਅਦ ਲਹੂ-ਲੁਹਾਨ ਹੋ ਕੇ ਮੋਹਿਤ ਨੇ ਚੀਕਣਾ ਸ਼ੁਰੂ ਕਰ ਦਿੱਤਾ।

ਦੂਜੇ ਪਾਸੇ ਔਰਤ ਨੇ ਵੀ ਆਤਮ ਰੱਖਿਆ ਲਈ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ, ਜਿਸ ਨੂੰ ਸੁਣ ਕੇ ਮੌਕੇ ‘ਤੇ ਭੀੜ ਇਕੱਠੀ ਹੋ ਗਈ। ਔਰਤ ਨੇ ਪਿੰਡ ਵਾਸੀਆਂ ਦੀ ਮਦਦ ਨਾਲ ਦੋਸ਼ੀ ਨੂੰ ਫੜ ਲਿਆ ਅਤੇ ਥਾਣੇ ਲੈ ਗਈ। ਪੁਲਸ ਨੇ ਇਸ ਮਾਮਲੇ ‘ਚ ਦੋਸ਼ੀ ਖਿਲਾਫ ਮਾਮਲਾ ਦਰਜ ਕਰਦੇ ਹੋਏ ਹੁਣ ਉਸ ਨੂੰ ਜੇਲ ਭੇਜਣ ਦੀ ਤਿਆਰੀ ਕਰ ਲਈ ਹੈ।