ਲੁਧਿਆਣਾ ‘ਚ SBI ਬੈਂਕ ਦਾ ATM ਲੁੱਟਣ ਦੀ ਕੋਸ਼ਿਸ਼, ਮੁਲਜ਼ਮਾਂ ਗੈਸ ਕਟਰ ਨਾਲ ਸ਼ਟਰ ਨੂੰ ਕੱਟਿਆ

0
319

ਲੁਧਿਆਣਾ | ਸੁਧਾਰ ਇਲਾਕੇ ‘ਚ SBI ਬੈਂਕ ਦੇ ATM ਦਾ ਸ਼ਟਰ ਕੱਟਣ ਦਾ ਮਾਮਲਾ ਸਾਹਮਣੇ ਆਇਆ ਹੈ। ਵਾਰਦਾਤ ਨੂੰ ਬਦਮਾਸ਼ਾਂ ਨੇ ਅੰਜਾਮ ਦੇਣਾ ਸੀ ਪਰ ਕਿਸੇ ਕਾਰਨ ਦੋਸ਼ੀ ਮੌਕੇ ਤੋਂ ਫਰਾਰ ਹੋ ਗਏ। ਮੁਲਜ਼ਮ ਏਟੀਐਮ ਵਿੱਚ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਏ ਹਨ। ਪੁਲਿਸ ਮਾਮਲੇ ਦੀ ਜਾਂਚ ਵਿੱਚ ਜੁੱਟ ਗਈ ਹੈ।

ਬਦਮਾਸ਼ਾਂ ਨੇ ਸੁਧਾਰ ਪਿੰਡ ‘ਚ ਭਾਰਤੀ ਸਟੇਟ ਬੈਂਕ (SBI) ਦੇ ATM ‘ਚੋਂ ਨਕਦੀ ਲੁੱਟਣ ਦੀ ਕੋਸ਼ਿਸ਼ ਕੀਤੀ। ਉਹ ਏਟੀਐਮ ਦਾ ਸ਼ਟਰ ਤੋੜਨ ਵਿੱਚ ਕਾਮਯਾਬ ਰਹੇ ਪਰ ਮਸ਼ੀਨ ਨੂੰ ਤੋੜਨ ਵਿੱਚ ਅਸਫਲ ਰਹੇ। ਇਹ ਗੱਲ ਉਸ ਸਮੇਂ ਸਾਹਮਣੇ ਆਈ ਜਦੋਂ ਬੈਂਕ ਕਰਮਚਾਰੀਆਂ ਨੇ ਸ਼ਨੀਵਾਰ ਨੂੰ ਏਟੀਐਮ ਦਾ ਸ਼ਟਰ ਗੈਸ ਕਟਰ ਮਸ਼ੀਨ ਨਾਲ ਟੁੱਟਿਆ ਦੇਖਿਆ।

ਨਵੀਂ ਆਬਾਦੀ ਅਕਾਲਗੜ੍ਹ ਦੇ ਸੰਦੀਪ ਸਿੰਘ ਨੇ ਦੱਸਿਆ ਕਿ ਉਹ ਐਸਬੀਆਈ ਸੁਧਾਰ ਸ਼ਾਖਾ ਵਿੱਚ ਬਰਾਂਚ ਮੈਨੇਜਰ ਹੈ। ਉਸ ਨੂੰ ਬੈਂਕ ਮੁਲਾਜ਼ਮਾਂ ਦੇ ਫੋਨ ’ਤੇ ਦੱਸਿਆ ਕਿ ਏਟੀਐਮ ਬੂਥ ਦਾ ਸ਼ਟਰ ਟੁੱਟਿਆ ਹੋਇਆ ਹੈ।

ਉਨ੍ਹਾਂ ਦੱਸਿਆ ਕਿ ਜਦੋਂ ਉਹ ਮੌਕੇ ’ਤੇ ਪੁੱਜੇ ਤਾਂ ਦੇਖਿਆ ਕਿ ਗੈਸ ਕਟਰ ਮਸ਼ੀਨ ਨਾਲ ਸ਼ਟਰ ਕੱਟਿਆ ਹੋਇਆ ਸੀ। ਉਸ ਨੇ ਸਟਾਫ਼ ਦੀ ਹਾਜ਼ਰੀ ਵਿੱਚ ਏ.ਟੀ.ਐਮ ਬੂਥ ਖੋਲ੍ਹ ਕੇ ਮਸ਼ੀਨ ਦੀ ਜਾਂਚ ਕੀਤੀ ਤਾਂ ਪਤਾ ਲੱਗਾ ਕਿ ਮਸ਼ੀਨ ਖਰਾਬ ਸੀ ਪਰ ਨਕਦੀ ਸੁਰੱਖਿਅਤ ਸੀ। ਇਸ ਤੋਂ ਬਾਅਦ ਜਦੋਂ ਸੀਸੀਟੀਵੀ ਕੈਮਰੇ ਚੈੱਕ ਕੀਤੇ ਗਏ ਤਾਂ ਉਸ ਵਿੱਚ ਇੱਕ ਮੁਲਾਜ਼ਮ ਨਜ਼ਰ ਆਇਆ।

ਮਾਮਲੇ ਦੀ ਜਾਂਚ ਕਰ ਰਹੇ ਏਐਸਆਈ ਰਾਜਦੀਪ ਸਿੰਘ ਨੇ ਦੱਸਿਆ ਕਿ ਸੀਸੀਟੀਵੀ ਫੁਟੇਜ ਅਨੁਸਾਰ ਦੋ ਬਦਮਾਸ਼ਾਂ ਨੇ ਏਟੀਐਮ ਮਸ਼ੀਨ ਵਿੱਚੋਂ ਨਕਦੀ ਚੋਰੀ ਕਰਨ ਦੀ ਕੋਸ਼ਿਸ਼ ਕੀਤੀ ਪਰ ਉਹ ਨਾਕਾਮ ਰਹੇ। ਹਾਲਾਂਕਿ ਦੋਸ਼ੀਆਂ ਦੀ ਗ੍ਰਿਫਤਾਰੀ ਤੋਂ ਬਾਅਦ ਹੀ ਉਨ੍ਹਾਂ ਦੀ ਅਸਫਲਤਾ ਦਾ ਕਾਰਨ ਪਤਾ ਲੱਗੇਗਾ। ਥਾਣਾ ਸੁਧਾਰ ਵਿਖੇ ਅਣਪਛਾਤੇ ਮੁਲਜ਼ਮਾਂ ਖ਼ਿਲਾਫ਼ ਦਰਜ ਕਰ ਲਿਆ ਗਿਆ ਹੈ।