ਲੁਧਿਆਣਾ ‘ਚ ਸੈਕਸ ਰੈਕੇਟ ਦਾ ਪਰਦਾਫਾਸ਼ : 3 ਹੋਟਲਾਂ ‘ਚੋਂ 13 ਕੁੜੀਆਂ ਤੇ 4 ਏਜੰਟ ਫੜੇ, ਵਿਆਹੀ ਦਾ 1 ਹਜ਼ਾਰ ਤੇ ਅਣਵਿਆਹੀ ਦਾ ਰੇਟ ਸੀ 2 ਹਜ਼ਾਰ

0
364

ਲੁਧਿਆਣਾ। ਪੁਲਿਸ ਨੇ ਸੈਕਸ ਰੈਕੇਟ ਦਾ ਪਰਦਾਫਾਸ਼ ਕੀਤਾ ਹੈ। ਪੁਲਿਸ ਨੇ ਛਾਪੇਮਾਰੀ ਦੌਰਾਨ 13 ਲੜਕੀਆਂ ਅਤੇ 4 ਏਜੰਟਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਅਮਰ ਸ਼ਹੀਦ ਸੁਖਦੇਵ ਅੰਤਰਰਾਜੀ ਬੱਸ ਟਰਮੀਨਲ ਦੇ ਤਿੰਨ ਹੋਟਲਾਂ ਵਿੱਚ ਛਾਪੇਮਾਰੀ ਕੀਤੀ ਗਈ। ਇਨ੍ਹਾਂ ਵਿੱਚ ਹੋਟਲ ਪਾਰਕ ਬਲੂ, ਹੋਟਲ ਰੀਗਲ ਕਲਾਸਿਕ ਅਤੇ ਹੋਟਲ ਪਾਮ ਸ਼ਾਮਲ ਹਨ।

ਪੁਲਿਸ ਨੇ ਮਹਿਲਾ ਪੁਲਿਸ ਮੁਲਾਜ਼ਮਾਂ ਦੀ ਮਦਦ ਨਾਲ ਇਨ੍ਹਾਂ ਹੋਟਲਾਂ ’ਤੇ ਛਾਪੇਮਾਰੀ ਕੀਤੀ। ਕਈ ਨੌਜਵਾਨ ਤਾਂ ਪੁਲਿਸ ਦੀ ਛਾਪੇਮਾਰੀ ਤੋਂ ਪਹਿਲਾਂ ਹੀ ਭੱਜ ਗਏ। ਇਸ ਸਬੰਧੀ ਏਡੀਸੀਪੀ ਸ਼ੁਭਮ ਅਗਰਵਾਲ ਨੇ ਦੱਸਿਆ ਕਿ ਉਨ੍ਹਾਂ ਨੂੰ ਲੋਕਾਂ ਵੱਲੋਂ ਲਗਾਤਾਰ ਸ਼ਿਕਾਇਤਾਂ ਮਿਲ ਰਹੀਆਂ ਸਨ, ਜਿਸ ਤੋਂ ਬਾਅਦ ਹੀ ਪੁਲੀਸ ਨੇ ਛਾਪਾ ਮਾਰ ਕੇ ਇਹ ਕਾਰਵਾਈ ਕੀਤੀ। ਇਸ ਦੌਰਾਨ ਸੰਯੁਕਤ ਪੁਲਿਸ ਕਮਿਸ਼ਨਰ ਸੌਮਿਆ ਮਿਸ਼ਰਾ ਵੀ ਮੌਜੂਦ ਸਨ।

ਫੜੇ ਗਏ ਮੁਲਜ਼ਮਾਂ ਦੀ ਪਛਾਣ (ਸਾਰੇ ਫਰਜ਼ੀ ਨਾਂ) ਨਵੀਂ ਦਿੱਲੀ ਦੀਅਰਮੀਨਾ, ਰਵੀਨਾ, ਰੇਖਾ ਵਾਸੀ ਦੁੱਗਰੀ, ਗੀਤਾ, ਸੋਨੀਆ ਵਾਸੀ ਮੋਗਾ, ਰੋਨਿਕਾ ਉਰਫ਼ ਅਮਨਦੀਪ ਕੌਰ ਵਾਸੀ ਬਸੰਤ ਨਗਰ, ਕੁਲਦੀਪ ਕੌਰ ਵਾਸੀ ਸੰਗਰੂਰ, ਸਾਰੇ ਸਰੋਜਨੀ ਨਗਰ, ਤਾਜਪੁਰ ਰੋਡ ਤੋਂ ਹਰਵੀਰ ਨੇ ਅਮਰਜੀਤ ਕੌਰ ਵਜੋਂ ਹੋਈ ਹੈ।

ਇਸ ਦੇ ਨਾਲ ਹੀ ਪਟਿਆਲਾ ਦੀ ਲਵਲੀਨ ਕੌਰ, ਫਰੀਦਕੋਟ ਦੀ ਅਮਨਪ੍ਰੀਤ ਕੌਰ, ਮੋਗਾ ਦੀ ਸਹਿਜਪ੍ਰੀਤ ਕੌਰ, ਮਲੇਰਕੋਟਲਾ ਦੇ ਹਰਦੀਪ ਸਿੰਘ, ਟਿੱਬਾ ਰੋਡ ’ਤੇ ਸਟਾਰ ਸਿਟੀ ਕਲੋਨੀ ਦੇ ਅਸ਼ੋਕ ਕੁਮਾਰ, ਪਿੰਡ ਈਸੇਵਾਲ ਦੇ ਇੰਦਰਜੀਤ ਸਿੰਘ, ਯੂਪੀ ਦੇ ਅਮਿਤ ਕੁਮਾਰ ਅਤੇ ਹੋਟਲ ਰੀਗਲ ਕਲਾਸਿਕ ਦੇ ਰਾਹੁਲ ਸ਼ਾਮਲ ਹਨ।

ਸੂਤਰਾਂ ਅਨੁਸਾਰ ਪੁਲਿਸ ਵੱਲੋਂ ਫੜੇ ਗਏ ਏਜੰਟ ਵਟਸਐਪ ’ਤੇ ਕੁੜੀਆਂ ਦੀਆਂ ਤਸਵੀਰਾਂ ਗਾਹਕਾਂ ਨੂੰ ਭੇਜਦੇ ਸਨ। ਉਹ ਕੁੜੀਆਂ ਦੀ ਉਮਰ ਦੇ ਹਿਸਾਬ ਨਾਲ ਰੇਟ ਤੈਅ ਕਰਦੇ ਸਨ। ਵਿਆਹੀ ਔਰਤ ਲਈ 1 ਹਜ਼ਾਰ ਅਤੇ ਅਣਵਿਆਹੀ ਲੜਕੀ ਲਈ 1500 ਤੋਂ 2000 ਰੁਪਏ। ਫੜੀਆਂ ਗਈਆਂ ਸਾਰੀਆਂ ਲੜਕੀਆਂ ਜ਼ਿਆਦਾਤਰ ਗਰੀਬ ਪਰਿਵਾਰਾਂ ਨਾਲ ਸਬੰਧਤ ਹਨ।