ਫਗਵਾੜਾ ‘ਚ ਟਿਊਸ਼ਨ ਜਾ ਰਹੇ ਵਿਦਿਆਰਥੀ ‘ਤੇ ਹਮਲਾ : ਲੁਟੇਰਿਆਂ ਨੇ ਮੰਗਿਆ ਫੋਨ ਤੇ ਬਾਈਕ, ਨਾ ਦੇਣ ‘ਤੇ ਤੇਜ਼ਧਾਰ ਹਥਿਆਰਾਂ ਨਾਲ ਵੱਢਿਆ

0
1419

ਕਪੂਰਥਲਾ। ਫਗਵਾੜਾ ਸ਼ਹਿਰ ‘ਚ ਸ਼ਰਾਰਰਤੀ ਤੱਤ ਵਧਦੇ ਜਾ ਰਹੇ ਹਨ। ਲੁਟੇਰੇ ਕਦੇ ਪੁਲਿਸ ਵਾਲੇ ਨੂੰ ਗੋਲੀ ਮਾਰ ਕੇ ਮਾਰ ਦਿੰਦੇ ਹਨ ਅਤੇ ਕਦੇ ਦੁਕਾਨਦਾਰ ਨੂੰ ਗੋਲੀ ਮਾਰ ਦਿੰਦੇ ਹਨ। ਹੁਣ ਇਹ ਗੱਲ ਸਾਹਮਣੇ ਆਈ ਹੈ ਕਿ ਟਿਊਸ਼ਨ ਲਈ ਜਾ ਰਹੇ ਇੱਕ ਵਿਦਿਆਰਥੀ ‘ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਉਸ ਨੂੰ ਲੁੱਟ ਲਿਆ ਗਿਆ। ਲੁੱਟ ਦੀ ਇਹ ਘਟਨਾ ਫਗਵਾੜਾ-ਚੰਡੀਗੜ੍ਹ ਬਾਈਪਾਸ ‘ਤੇ ਵਾਪਰੀ।

ਲੁਟੇਰਿਆਂ ਦੇ ਹਮਲੇ ਵਿੱਚ ਜ਼ਖ਼ਮੀ ਹੋਏ ਨੌਜਵਾਨ ਦੀ ਪਛਾਣ ਜਸਵਿੰਦਰ ਸਿੰਘ ਵਾਸੀ ਪਿੰਡ ਬੀੜ ਪੁਆੜ ਵਜੋਂ ਹੋਈ ਹੈ। ਬੁਰੀ ਤਰ੍ਹਾਂ ਨਾਲ ਜ਼ਖਮੀ ਨੌਜਵਾਨ ਨੂੰ ਰਾਹਗੀਰਾਂ ਨੇ ਤੁਰੰਤ ਸਿਵਲ ਹਸਪਤਾਲ ਫਗਵਾੜਾ ਪਹੁੰਚਾਇਆ। ਜਸਵਿੰਦਰ ਨੇ ਦੱਸਿਆ ਕਿ ਲੁਟੇਰਿਆਂ ਨੇ ਉਸ ਨੂੰ ਘੇਰ ਲਿਆ ਅਤੇ ਪਹਿਲਾਂ ਬਾਈਕ ਖੋਹਣ ਦੀ ਕੋਸ਼ਿਸ਼ ਕੀਤੀ। ਜਦੋਂ ਉਹ ਬਾਈਕ ਨਾ ਦੇਣ ‘ਤੇ ਅੜੇ ਰਹੇ ਤਾਂ ਬਦਮਾਸ਼ ਨੇ ਉਸ ਕੋਲੋਂ ਮੋਬਾਈਲ ਫੋਨ ਮੰਗ ਲਿਆ। ਇਸ ਦੌਰਾਨ ਉਨ੍ਹਾਂ ਨੇ ਉਸ ‘ਤੇ ਤਲਵਾਰਾਂ ਨਾਲ ਹਮਲਾ ਕਰ ਦਿੱਤਾ ਅਤੇ ਉਸ ਨੂੰ ਲਹੂ-ਲੁਹਾਨ ਛੱਡ ਕੇ ਮੌਕੇ ਤੋਂ ਫਰਾਰ ਹੋ ਗਏ।

ਪੁਲਿਸ ਲੁਟੇਰਿਆਂ ਦੀ ਭਾਲ ਵਿੱਚ ਲੱਗੀ ਹੋਈ ਹੈ। ਵਿਦਿਆਰਥੀ ਨੂੰ ਸਿਵਲ ਹਸਪਤਾਲ ਲਿਜਾਇਆ ਗਿਆ। ਇੱਥੇ ਹਸਪਤਾਲ ਪ੍ਰਸ਼ਾਸਨ ਨੇ ਪੁਲਿਸ ਨੂੰ ਸੂਚਨਾ ਦਿੱਤੀ। ਸੂਚਨਾ ਮਿਲਦੇ ਹੀ ਪੁਲਿਸ ਸਿਵਲ ਹਸਪਤਾਲ ਪਹੁੰਚ ਗਈ। ਪੁਲਿਸ ਨੇ ਜਸਵਿੰਦਰ ਦੇ ਬਿਆਨ ਦਰਜ ਕਰਕੇ ਆਪਣੇ ਨੈੱਟਵਰਕ ਰਾਹੀਂ ਲੁਟੇਰਿਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।