Auto Budget 2023 : ਕਾਰ, ਮੋਟਰਸਾਈਕਲ ਤੇ ਸਕੂਟਰ ਹੋ ਜਾਣਗੇ ਸਸਤੇ !

0
963


ਨਵੀਂ ਦਿੱਲੀ | ਹੁਣ ਵਾਹਨਾਂ ਦੀ ਕੀਮਤ ਵੀ ਸਸਤੀ ਹੋਣ ਦੀ ਉਮੀਦ ਹੈ। ਦਰਅਸਲ, ਬਜਟ 2023 ਵਿਚ ਵਿੱਤ ਮੰਤਰੀ ਨਿਰਮਲਾ ਸੀਤਾਰਮਣ ਨੇ ਆਟੋਮੋਬਾਈਲ ਗੁੱਡਸ (ਸਾਮਾਨ) ਉੱਤੇ ਕਸਟਮ ਡਿਊਟੀ ਦੀ ਦਰ ਨੂੰ ਘੱਟ ਕਰ ਦਿੱਤਾ ਹੈ। ਕਈ ਵਾਰ ਕੰਪਨੀਆਂ ਤੁਹਾਡੀਆਂ ਗੱਡੀਆਂ ਦੀ ਕੀਮਤ ਨੂੰ ਵਧਾਉਂਦੀਆਂ ਹਨ ਪਰ ਹੁਣ ਵਾਹਨਾਂ ਦੀ ਕੀਮਤ ਘਟਣ ਦੀ ਉਮੀਦ ਹੈ।

Hero Splendor Plus Black and Accent launched at Rs 64,470 - BikeWale

ਬਜਟ 2023 ਵਿਚ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਣ ਨੇ ਕਿਹਾ ਕਿ ਇਲੈਕਟ੍ਰਿਕਲ ਵਾਹਨਾਂ ਦੀਆਂ ਕੀਮਤਾਂ ‘ਚ ਕਮੀ ਆਵੇਗੀ। ਇਸ ਸਮੇਂ ਭਾਰਤ ‘ਚ ਆਉਣ ਵਾਲੇ ਵਾਹਨਾਂ ਦੀਆਂ ਕੀਮਤਾਂ ਇੰਨੀਆਂ ਜ਼ਿਆਦਾ ਹਨ ਕਿ ਲੋਕ ਖਰੀਦਣ ਤੋਂ ਪਹਿਲਾਂ ਕਈ ਵਾਰ ਸੋਚਦੇ ਹਨ। ਹਾਲਾਂਕਿ, ਲੋਕ ਪੈਟਰੋਲ ਅਤੇ ਡੀਜ਼ਲ ਦੀਆਂ ਵਧੀਆਂ ਕੀਮਤਾਂ ਤੋਂ ਇੰਨੇ ਪਰੇਸ਼ਾਨ ਹਨ ਕਿ ਇਸ ਸਮੇਂ ਉਹ ਬਦਲ ਲੱਭ ਰਹੇ ਹਨ।

ਨਿਤਿਨ ਗਡਕਰੀ ਨੇ ਇਕ ਮੀਡੀਆ ਇਵੈਂਟ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਮੈਂ ਕੋਸ਼ਿਸ਼ ਕਰ ਰਿਹਾ ਹਾਂ ਕਿ ਇਕ ਸਾਲ ਦੇ ਅੰਦਰ ਵਾਹਨਾਂ ਦੀ ਕੀਮਤ ਦੇਸ਼ ਵਿਚ ਪੈਟਰੋਲ ਵਾਹਨਾਂ ਦੀ ਕੀਮਤ ਦੇ ਬਰਾਬਰ ਹੋ ਜਾਵੇਗੀ ਤੇ ਅਸੀਂ ਜੈਵਿਕ ਈਂਧਨ ‘ਤੇ ਖਰਚ ਹੋਣ ਵਾਲੇ ਪੈਸੇ ਦੀ ਬੱਚਤ ਕਰਾਂਗੇ। ਮੰਤਰੀ ਨੇ ਕਿਹਾ ਕਿ ਸਰਕਾਰ ਪਹਿਲਾਂ ਹੀ ਗ੍ਰੀਨ ਫਿਊਲ ਨੂੰ ਵੱਡੇ ਪੱਧਰ ‘ਤੇ ਉਤਸ਼ਾਹਿਤ ਕਰ ਰਹੀ ਹੈ।

ਬਜਟ 2023-24 ਵਿਚ, ਵਿੱਤ ਮੰਤਰੀ ਨਿਰਮਲਾ ਸੀਤਾਰਮਣ ਨੇ ਆਟੋਮੋਬਾਈਲ ਸਾਮਾਨ ‘ਤੇ ਬੇਸਿਕ ਕਸਟਮ ਡਿਊਟੀ ਦਰਾਂ ਵਿਚ ਕਟੌਤੀ ਦਾ ਐਲਾਨ ਕੀਤਾ ਹੈ। ਵਿੱਤ ਮੰਤਰੀ ਨਿਰਮਲਾ ਸੀਤਾਰਮਣ ਨੇ ਭਾਸ਼ਣ ਦੌਰਾਨ ਕਿਹਾ, “ਮੈਂ ਟੈਕਸਟਾਈਲ ਅਤੇ ਖੇਤੀਬਾੜੀ ਤੋਂ ਇਲਾਵਾ ਹੋਰ ਵਸਤਾਂ ‘ਤੇ ਮੂਲ ਕਸਟਮ ਡਿਊਟੀ ਦਰਾਂ ਦੀ ਗਿਣਤੀ 21 ਤੋਂ ਘਟਾ ਕੇ 13 ਕਰਨ ਦਾ ਪ੍ਰਸਤਾਵ ਕਰਦੀ ਹਾਂ। ਨਤੀਜੇ ਵਜੋਂ – ਖਿਡੌਣਿਆਂ, ਸਾਈਕਲਾਂ, ਆਟੋਮੋਬਾਈਲਜ਼ ਸਮੇਤ ਕੁਝ ਚੀਜ਼ਾਂ ‘ਤੇ ਬੁਨਿਆਦੀ ਕਸਟਮ ਡਿਊਟੀ, ਸੈੱਸ ਅਤੇ ਸਰਚਾਰਜ ਵਿਚ ਮਾਮੂਲੀ ਬਦਲਾਅ ਹੋਣਗੇ।